ਦਿੱਲੀ ਦੇ ਮੰਡੋਲੀ ਜੇਲ ਦੇ ਡਿਪਟੀ ਸੁਪਰਡੈਂਟ ਕੋਰੋਨਾ ਪਾਜ਼ੇਟਿਵ

05/21/2020 2:22:32 PM

ਨਵੀਂ ਦਿੱਲੀ- ਉੱਤਰ-ਪੂਰਬੀ ਦਿੱਲੀ ਦੇ ਮੰਡੋਲੀ ਜੇਲ ਦੇ ਡਿਪਟੀ ਸੁਪਰਡੈਂਟ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਅਧਿਕਾਰੀ 11 ਮਈ ਤੋਂ ਛੁੱਟੀ 'ਤੇ ਸਨ, ਕਿਉਂਕਿ ਉਨ੍ਹਾਂ ਨੂੰ ਬੁਖਾਰ ਸੀ। ਉਨ੍ਹਾਂ ਨੇ ਗੰਗਾ ਰਾਮ ਹਸਪਤਾਲ 'ਚ ਕੋਵਿਡ-19 ਦੀ ਜਾਂਚ ਕਰਵਾਈ ਅਤੇ ਬੁੱਧਵਾਰ ਨੂੰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਨਿਕਲੀ।''

ਉਨ੍ਹਾਂ ਨੇ ਦੱਸਿਆ ਕਿ ਡਿਪਟੀ ਸੁਪਰਡੈਂਟ ਸਰਾਏ ਰੋਹਿੱਲਾ 'ਚ ਰਹਿੰਦੇ ਹਨ ਅਤੇ ਮੌਜੂਦਾ ਸਮੇਂ 'ਚ ਹੋਮ ਕੁਆਰੰਟੀਨ 'ਚ ਹਨ। ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਰੋਹਿਣੀ ਜੇਲ ਦੇ ਸਹਾਇਕ ਸੁਪਰਡੈਂਟ ਨੂੰ ਕੋਵਿਡ-19 ਨਾਲ ਇਨਫੈਕਟਡ ਪਾਇਆ ਗਿਆ ਸੀ, ਜਿਸ ਦੇ ਕੁਝ ਦਿਨ ਪਹਿਲਾਂ ਜੇਲ ਦੇ 15 ਕੈਦੀਆਂ ਨੂੰ ਇਨਫੈਕਟਡ ਪਾਇਆ ਗਿਆ ਸੀ।

DIsha

This news is Content Editor DIsha