ਦਿੱਲੀ ਦੇ ਇਤਿਹਾਸਕ ''ਮਜਨੂੰ ਕਾ ਟਿੱਲਾ'' ਗੁਰਦੁਆਰੇ ਦਾ ਰਸਤਾ ਟਰੈਫਿਕ ਪੁਲਸ ਨੇ ਕੀਤਾ ਬੰਦ

08/21/2020 5:24:46 PM

ਨਵੀਂ ਦਿੱਲੀ- ਪੰਜਾਬ ਤੋਂ ਹਰਿਆਣਾ ਹੁੰਦੇ ਹੋਏ ਜੀ.ਟੀ. ਕਰਨਾਲ ਰੋਡ ਤੋਂ ਹੁੰਦੇ ਹੋਏ ਦਿੱਲੀ 'ਚ ਦਾਖ਼ਲ ਹੁੰਦੇ ਹੋਏ ਗੁਰਦੁਆਰਾ 'ਮਜਨੂੰ ਕਾ ਟਿੱਲਾ' ਦੇ ਦਰਸ਼ਨ ਲਈ ਕਾਫ਼ੀ ਸੰਗਤ ਆਉਂਦੀ ਹੈ। ਦਿੱਲੀ ਪੁਲਸ ਵਲੋਂ ਦਿੱਲੀ ਦੇ ਇਤਿਹਾਸਕ 'ਮਜਨੂੰ ਕਾ ਟਿੱਲਾ' ਗੁਰਦੁਆਰੇ ਦਾ ਰਸਤਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸੰਗਤਾਂ ਨੂੰ 4 ਤੋਂ 5 ਕਿਲੋਮੀਟਰ ਤੱਕ ਘੁੰਮ ਕੇ ਆਉਣਾ ਪੈਂਦਾ ਹੈ। ਜਿਸ ਕਾਰਨ ਆਉਣ ਵਾਲੀ ਸੰਗਤ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਗੁਰਦੁਆਰੇ ਦਾ ਰਸਤਾ ਬੰਦ ਹੋਣ ਕਾਰਨ ਸਿੱਖ ਜੱਥੇਬੰਦੀ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਰੋਸ ਪ੍ਰਦਰਸ਼ਨ ਜ਼ਾਹਰ ਕੀਤਾ। 

ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਦਾ ਕਹਿਣਾ ਹੈ ਕਿ ਇਕ ਸਾਲ ਪਹਿਲਾਂ ਵੀ ਇਹ ਰਸਤਾ ਬੰਦ ਕੀਤਾ ਗਿਆ ਸੀ। ਉਸ ਵੇਲੇ ਦਿੱਲੀ ਪੁਲਸ ਨਾਲ ਗੱਲ ਕਰ ਕੇ ਖੋਲ੍ਹ ਦਿੱਤਾ ਗਿਆ ਸੀ। ਹੁਣ ਇਕ ਸਾਲ ਬਾਅਦ ਫਿਰ ਰਸਤਾ ਬੰਦ ਹੋਣ ਕਾਰਨ ਸੰਗਤਾਂ 'ਚ ਇਸ ਗੱਲ ਨੂੰ ਲੈ ਕੇ ਬਹੁਤ ਰੋਸ ਹੈ। ਸੰਗਤਾਂ ਦਾ ਕਹਿਣਾ ਹੈ ਕਿ ਜਿਹੜੇ ਬਜ਼ੁਰਗ ਲੋਕ ਜੋ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਉਂਦੇ ਹਨ, ਉਨ੍ਹਾਂ ਨੂੰ ਰਸਤੇ ਦਾ ਪਤਾ ਨਹੀਂ ਲੱਗ ਰਿਹਾ ਹੈ। ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਦਾ ਕਹਿਣਾ ਹੈ ਕਿ ਸੰਗਤਾਂ ਨੂੰ ਆ ਰਹੀ ਪਰੇਸ਼ਾਨੀ ਨੂੰ ਦੇਖਦੇ ਹੋਏ ਤੁਰੰਤ ਇਸ ਰਸਤੇ ਨੂੰ ਖੋਲ੍ਹ ਦੇਣਾ ਚਾਹੀਦਾ ਹੈ।

DIsha

This news is Content Editor DIsha