ਦਿੱਲੀ ਦੀ ਹਜ਼ਰਤ ਸ਼ਾਹ ਵਲੀਉੱਲਾਹ ਪਬਲਿਕ ਲਾਇਬ੍ਰੇਰੀ ''ਚ ਹਨ ਕਈ ਦੁਰਲੱਭ ਕਿਤਾਬਾਂ

06/27/2019 11:18:07 AM

ਨਵੀਂ ਦਿੱਲੀ— ਇਹ 1987 ਦੀਆਂ ਗਰਮੀਆਂ ਦੀ ਰਾਤ ਸੀ ਜਦੋਂ ਉੱਤਰ ਪ੍ਰਦੇਸ਼ 'ਚ ਫਿਰਕੂ ਹਿੰਸਾ ਤੋਂ ਬਾਅਦ ਪੁਰਾਣੀ ਦਿੱਲੀ 'ਚ ਕਰਫਿਊ ਲਾ ਦਿੱਤਾ ਗਿਆ ਸੀ ਅਤੇ ਰਾਤ ਸਮੇਂ ਨੌਜਵਾਨਾਂ ਦਾ ਇਕ ਸਮੂਹ ਸਬਜ਼ੀ, ਦੁੱਧ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਲਈ ਬਾਹਰ ਨਿਕਲਿਆ ਸੀ। ਦਰਅਸਲ ਹਜ਼ਰਤ ਸ਼ਾਹ ਵਲੀਉੱਲਾਹ ਪਬਲਿਕ ਲਾਇਬ੍ਰੇਰੀ ਦੀ ਸਥਾਪਨਾ ਦੀ ਕਹਾਣੀ ਇਸੇ ਰਾਤ ਨਾਲ ਜੁੜੀ ਹੈ। ਇਸ ਲਾਇਬ੍ਰੇਰੀ 'ਚ ਸਾਹਿਤ ਜਗਤ ਦੀਆਂ ਕਈ ਦੁਰਲੱਭ ਕਿਤਾਬਾਂ ਹਨ, ਜਿਨ੍ਹਾਂ 'ਚੋਂ ਤਰਕਸ਼ਾਸਤਰ 'ਤੇ 600 ਸਾਲ ਪੁਰਾਣੀ ਇਕ ਅਰਬੀ ਕਿਤਾਬ ਹੈ, ਉਰਦੂ ਭਾਸ਼ਾ 'ਚ ਗੀਤਾ ਦੀ ਇਕ ਕਾਪੀ ਹੈ, ਫਾਰਸੀ ਭਾਸ਼ਾ 'ਚ ਰਾਮਾਇਣ ਦੀ ਕਾਪੀ ਅਤੇ 1855 'ਚ ਛਪੀ ਬਹਾਦਰ ਸ਼ਾਹ ਜ਼ਫਰ ਦੀ ਪੂਰੀ ਕਲਾਕ੍ਰਿਤੀ ਇਥੇ ਤੁਹਾਨੂੰ ਮਿਲ ਜਾਵੇਗੀ।

ਇਹ ਲਾਇਬ੍ਰੇਰੀ ਪਹਾੜੀ ਇਮਲੀ ਲੇਨ 'ਚ ਸਥਿਤ ਹੈ। ਇਹ ਜਾਮਾ ਮਸਜਿਦ ਵੱਲ ਜਾਣ ਵਾਲੀ ਪ੍ਰਸਿੱਧ ਮਟੀਆ ਮਹਿਲ ਸੜਕ ਦੇ ਖੱਬੇ ਪਾਸੇ ਸਥਿਤ ਹੈ। ਆਪਣੇ 10 ਦੋਸਤਾਂ ਨਾਲ ਦਿੱਲੀ ਯੂਥ ਵੈੱਲਫੇਅਰ ਐਸੋਸੀਏਸ਼ਨ (ਡੀ. ਵਾਈ. ਡਬਲਯੂ. ਏ.) ਦੀ ਸਥਾਪਨਾ ਕਰਨ ਵਾਲੇ ਮੁਹੰਮਦ ਨਈਮ ਨੇ ਕਿਹਾ ਕਿ ਉਸ ਰਾਤ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਕਿਹਾ ਕਿ 1987 'ਚ ਕਰਫਿਊ ਤੋਂ ਤਿੰਨ-ਚਾਰ ਦਿਨ ਬਾਅਦ ਖਾਣਾ ਨਹੀਂ ਸੀ, ਦੁੱਧ ਨਹੀਂ ਸੀ। ਅਸੀਂ ਜ਼ਰੂਰੀ ਸਮੱਗਰੀ ਲਿਆਉਣ ਲਈ ਘਰੋਂ ਨਿਕਲੇ ਸੀ। ਇਹ ਇਕ ਬਦਲਾਅ ਵਾਲਾ ਪਲ ਸੀ, ਜਦੋਂ ਸਾਡੇ ਮਨ 'ਚ ਆਇਆ ਕਿ ਸਾਨੂੰ ਸੱਚਮੁੱਚ ਲੋਕਾਂ ਲਈ ਕੁਝ ਗੰਭੀਰਤਾ ਨਾਲ ਕਰਨ ਦੀ ਲੋੜ ਹੈ।

ਪਹਾੜੀ ਇਮਲੀ ਦਾ ਉਹ ਕਮਰਾ, ਜੋ ਕੁਆਰੇ ਲੜਕਿਆਂ ਨਾਲ ਭਰਿਆ ਰਹਿੰਦਾ ਹੈ ਅਤੇ ਉਥੇ ਕੈਰਮ ਬੋਰਡ, ਤਾਸ਼ ਸਮੇਤ ਕਈ ਹੋਰ ਖੇਡਾਂ ਖੇਡੀਆਂ ਜਾਂਦੀਆਂ ਸਨ, ਹੁਣ ਲਾਇਬ੍ਰੇਰੀ 'ਚ ਬਦਲ ਗਿਆ ਅਤੇ ਆਲੇ-ਦੁਆਲੇ ਦੇ ਲੋਕ ਕਿਤਾਬਾਂ ਪੜ੍ਹਨ ਲਈ ਜਮ੍ਹਾ ਹੋਣ ਲੱਗੇ। ਡੀ. ਵਾਈ. ਈ. ਡਬਲਯੂ. ਦੇ ਪ੍ਰਧਾਨ ਨਈਮ ਨੇ ਦੱਸਿਆ ਕਿ ਕਿਵੇਂ ਜਨਤਾ ਦੇ ਪੈਸਿਆਂ 'ਤੇ ਚੱਲਣ ਵਾਲੀ ਲਾਇਬ੍ਰੇਰੀ ਦਾ ਨਾਂ 18ਵੀਂ ਸ਼ਤਾਬਦੀ ਦੇ ਵਿਦਵਾਨ ਦੇ ਨਾਂ 'ਤੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 1990 'ਚ 11 ਲੜਕਿਆਂ ਨੇ ਡੀ. ਵਾਈ. ਡਬਲਯੂ. ਏ. ਦੀ ਸਥਾਪਨਾ ਕੀਤੀ ਅਤੇ ਵਿਧਵਾ ਔਰਤਾਂ ਨੂੰ 100 ਰੁਪਏ ਦੀ ਮਦਦ ਦੇਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਖੇਤਰ 'ਚ ਗਰੀਬੀ ਅਤੇ ਹੇਠਲੇ ਪੱਧਰ ਦੀ ਸਿੱਖਿਆ ਦਰ ਨੂੰ ਦੇਖਦੇ ਹੋਏ ਇਸ ਸਮੂਹ ਨੇ ਲਾਇਬ੍ਰੇਰੀ ਦੀ ਸਥਾਪਨਾ ਕੀਤੀ। ਡੀ. ਵਾਈ. ਡਬਲਯੂ. ਦੇ ਮੈਂਬਰਾਂ ਦੀ ਵਿਵਸਥਾ ਵਾਲੀ ਇਸ ਲਾਇਬ੍ਰੇਰੀ 'ਚ 20000 ਤੋਂ ਜ਼ਿਆਦਾ ਕਿਤਾਬਾਂ ਉਰਦੂ, ਅਰਬੀ, ਅੰਗਰੇਜ਼ੀ, ਹਿੰਦੀ ਅਤੇ ਫਾਰਸੀ 'ਚ ਹਨ। ਇਨ੍ਹਾਂ 'ਚੋਂ 2500 ਦੁਰਲੱਭ ਕਿਤਾਬਾਂ ਹਨ।

DIsha

This news is Content Editor DIsha