ਦਿੱਲੀ ਜਲ ਬੋਰਡ ਦੇ ਚੇਅਰਮੈਨ ਰਾਘਵ ਚੱਢਾ ਦੇ ਦਫ਼ਤਰ ''ਚ ਹੋਈ ਭੰਨ-ਤੋੜ (ਤਸਵੀਰਾਂ)

12/24/2020 4:23:57 PM

ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਪਾਣੀ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਲੜਾਈ ਵੀਰਵਾਰ ਨੂੰ ਜਲ ਬੋਰਡ ਦੇ ਦਫ਼ਤਰ ਤੱਕ ਪਹੁੰਚ ਗਈ। ਜਲ ਬੋਰਡ ਦੇ ਚੇਅਰਮੈਨ ਅਤੇ ਰਾਜਿੰਦਰ ਨਗਰ ਵਿਧਾਇਕ ਰਾਘਵ ਚੱਢਾ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਵਰਕਰਾਂ ਨੇ ਦਿੱਲੀ ਜਲ ਬੋਰਡ 'ਚ ਉਨ੍ਹਾਂ ਦੇ ਦਫ਼ਤਰ 'ਤੇ ਹਮਲਾ ਕੀਤਾ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਵਲੋਂ ਇਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ ਅਤੇ ਪਾਰਟੀ ਦਾ ਕਹਿਣਾ ਹੈ ਕਿ ਇਹ ਵੀਡੀਓ ਇਸੇ ਹਮਲੇ ਦਾ ਹੈ।

PunjabKesari
ਜੋ ਵੀਡੀਓ ਪਾਰਟੀ ਵਲੋਂ ਜਾਰੀ ਕੀਤਾ ਗਿਆ ਹੈ ਕਿ ਉਸ 'ਚ ਨਜ਼ਰ ਆ ਰਿਹਾ ਹੈ ਕਿ ਇਕ ਦਫ਼ਤਰ 'ਚ ਕੁਝ ਲੋਕ ਜਮ੍ਹਾ ਹਨ ਅਤੇ ਅਰਵਿੰਦ ਕੇਜਰੀਵਾਲ ਵਿਰੁੱਧ ਨਾਅਰੇ ਲਾ ਰਹੇ ਹਨ। ਨਾਅਰੇ ਲਾ ਰਹੇ ਲੋਕ ਦਿੱਲੀ ਦੇ ਮੁੱਖ ਮੰਤਰੀ ਵਿਰੁੱਧ ਵਿਵਾਦਿਤ ਗੱਲਾਂ ਵੀ ਕਰ ਰਹੇ ਹਨ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਇਸ ਪ੍ਰੋਗਰਾਮ 'ਚ ਰੱਖੇ ਕੁਝ ਗਮਲੇ ਟੁੱਟੇ ਹੋਏ ਹਨ। ਰਾਘਵ ਚੱਢਾ ਦੇ ਕੈਬਿਨ ਦੇ ਬਾਹਰ ਰੱਖੀਆਂ ਕੁਝ ਕੁਰਸੀਆਂ ਟੁੱਟੀਆਂ ਹੋਈਆਂ ਹਨ ਅਤੇ ਕੰਧ 'ਤੇ ਟੰਗੀ ਇਕ ਫਰੇਮ ਵੀ ਜ਼ਮੀਨ 'ਤੇ ਡਿੱਗੀ ਹੋਈ ਹੈ।

PunjabKesari

 


DIsha

Content Editor

Related News