ਹੋਸਟਲ ਫੀਸ ਵਧਾਉਣ ਦੇ ਵਿਰੋਧ ''ਚ JNU ''ਚ ਵਿਦਿਆਰਥੀਆਂ ਦਾ ਹੰਗਾਮਾ

10/29/2019 1:49:33 PM

ਨਵੀਂ ਦਿੱਲੀ— ਦਿੱਲੀ ਦੇ ਜਵਾਹਰ ਲਾਲ ਯੂਨੀਵਰਸਿਟੀ 'ਚ ਹੋਸਟਲ ਫੀਸ ਅਤੇ ਬਿਜਲੀ ਫੀਸ ਵਧਾਉਣ ਦੇ ਵਿਰੋਧ 'ਚ ਵਿਦਿਆਰਥੀ-ਵਿਦਿਆਰਥਣਾਂ ਦਾ ਪ੍ਰਦਰਸ਼ਨ ਮੰਗਲਵਾਰ ਨੂੰ ਵੀ ਜਾਰੀ ਹੈ। ਇਕ ਨਿਊਜ਼ ਏਜੰਸੀ ਅਨੁਸਾਰ, ਜੇ.ਐੱਨ.ਯੂ. ਦੇ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਦੇ ਅੰਦਰ ਇੰਟਰ ਹੋਸਟਲ ਐਡੀਮਿਨੀਸਟ੍ਰੇਸ਼ਨ (ਪ੍ਰਸ਼ਾਸਨ) ਦੇ ਬਾਹਰ ਧਰਨਾ ਦੇ ਰਹੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਇੰਟਰ ਹੋਸਟਲ ਐਡੀਮਿਨੀਸਟ੍ਰੇਸ਼ਨ ਦੀ ਬੈਠਕ ਚ ਜੰਮ ਕੇ ਹੰਗਾਮਾ ਹੋਇਆ ਸੀ। ਸੋਮਵਾਰ ਸਵੇਰੇ 10 ਵਜੇ ਜੇ.ਐੱਨ.ਯੂ. ਦੇ ਕਨਵੈਂਸ਼ਨ ਸੈਂਟਰ 'ਚ ਬੈਠਕ ਦਾ ਸਮਾਂ ਤੈਅ ਸੀ ਪਰ ਵਿਦਿਆਰਥੀ ਬੈਠਕ ਸਥਾਨ 'ਤੇ ਆ ਗਏ ਅਤੇ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਨ ਲੱਗੇ।

ਸੋਮਵਾਰ ਨੂੰ ਇਸ ਬਾਰੇ ਵੀ.ਸੀ. ਐੱਮ. ਜਗਦੀਸ਼ ਕੁਮਾਰ ਨੇ ਵਿਦਿਆਰਥੀ-ਵਿਦਿਆਰਥਣਾਂ ਦੇ ਇਸ ਵਤੀਰੇ 'ਤੇ ਕਾਫ਼ੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਟਵੀਟ ਕਰ ਕੇ ਕਿਹਾ ਸੀ ਕਿ ਇਸ ਪੂਰੇ ਮਾਮਲੇ 'ਚ ਸਖਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੂਰੇ ਮਾਮਲੇ 'ਚ ਜਵਾਹਰ ਲਾਲ ਨਹਿਰੂ ਵਿਦਿਆਰਥੀ ਸੰਘ ਦੇ ਉੱਪ ਪ੍ਰਧਾਨ ਸੌਰਭ ਮੂਨ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਨਿਯਮਾਂ 'ਚ ਤਬਦੀਲੀ ਦਾ ਫੈਸਲਾ ਇਕ ਪਾਸੜ ਲਿਆ ਹੈ, ਇਸ ਪੂਰੇ ਫੈਸਲੇ 'ਚ ਵਿਦਿਆਰਥੀਆਂ ਦਾ ਪ੍ਰਤੀਨਿਧੀਤੱਵ ਨਰਾਦਰ ਹੈ। ਨਾਰਾਜ਼ ਸੌਰਭ ਦਾ ਕਹਿਣਾ ਹੈ ਵਿਦਿਆਰਥੀਆਂ ਦਾ 11 ਵਜੇ ਤੋਂ ਬਾਅਦ ਬਾਹਰ ਨਹੀਂ ਜਾਣਾ ਅਤੇ ਡਰੈੱਸ ਕੋਡ ਦੇਣਾ। ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

DIsha

This news is Content Editor DIsha