ਹਸਪਤਾਲ ''ਚ ਪਾਰਕਿੰਗ ਦੀ ਪਰਚੀ ਨੂੰ ਲੈ ਕੇ ਗਾਰਡ ਦੀ ਬੇਰਹਿਮੀ ਨਾਲ ਕੁੱਟਮਾਰ (ਵੀਡੀਓ)

10/11/2019 10:44:59 AM

ਨਵੀਂ ਦਿੱਲੀ— ਦਿੱਲੀ ਦੇ ਇਕ ਹਸਪਤਾਲ ਕੰਪਲੈਕਸ 'ਚ ਪਾਰਕਿੰਗ ਦੀ ਪਰਚੀ ਮੰਗਣ ਤੋਂ ਬਾਅਦ ਚਾਰ ਮੁੰਡਿਆਂ ਨੇ ਇਕ ਗਾਰਡ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇਹ ਮਾਮਲਾ ਜਾਮੀਆ ਨਗਰ ਦੇ ਹੋਲੀ ਫੈਮਿਲੀ ਹਸਪਤਾਲ ਦਾ ਹੈ। ਜ਼ਖਮੀ ਗਾਰਡ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਚਾਰੇ ਦੋਸ਼ੀਆਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। 

ਇਹ ਘਟਨਾ ਬੁੱਧਵਾਰ ਰਾਤ 8 ਵਜੇ ਦੀ ਹੈ, ਜਦੋਂ 4 ਮੁਡਿੰਆਂ ਨੇ ਮਹੇਸ਼ ਨਾਂ ਦੇ ਗਾਰਡ ਦੀ ਐਗਜ਼ਿਟ ਗੇਟ 'ਤੇ ਇਸ ਗੱਲ ਨੂੰ ਲੈ ਕੇ ਕੁੱਟਮਾਰ ਕਰ ਦਿੱਤੀ, ਕਿਉਂਕਿ ਉਸ ਨੇ ਉਨ੍ਹਾਂ ਮੁੰਡਿਆਂ ਤੋਂ ਪਾਰਕਿੰਗ ਦੀ ਸਲਿੱਪ ਮੰਗ ਲਈ। ਇਨ੍ਹਾਂ ਚਾਰੇ ਮੁੰਡਿਆਂ ਨੇ ਗਾਰਡ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਨੂੰ ਆਈ.ਸੀ.ਯੂ. 'ਚ ਭਰਤੀ ਕਰਨਾ ਪਿਆ। ਹਾਲਾਂਕਿ ਇਹ ਪੂਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ ਹੈ।

DIsha

This news is Content Editor DIsha