ਭਿਆਨਕ ਘਟਨਾ : 12 ਸਾਲਾ ਕੁੜੀ ਨਾਲ ਤਿੰਨ ਨਾਬਾਲਗਾਂ ਸਮੇਤ 4 ਲੋਕਾਂ ਨੇ ਕੀਤਾ ਸਮੂਹਿਕ ਜਬਰ ਜ਼ਿਨਾਹ

01/07/2024 5:28:05 PM

ਨਵੀਂ ਦਿੱਲੀ- 12 ਸਾਲਾ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਦਿੱਲੀ ਪੁਲਸ ਨੇ ਇਕ ਪੁਰਸ਼, ਔਰਤ ਅਤੇ ਤਿੰਨ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 1 ਜਨਵਰੀ ਨੂੰ ਵਾਪਰੀ। ਦੋਸ਼ੀਆਂ ਦੀ ਪਛਾਣ ਉੱਤਰੀ ਦਿੱਲੀ ਦੇ ਸਦਰ ਬਜ਼ਾਰ ਇਲਾਕੇ 'ਚ 34 ਸਾਲਾ ਚਾਹ ਵਿਕਰੇਤਾ ਸੁਰੇਸ਼ ਕੁਮਾਰ ਅਤੇ ਉਸੇ ਇਲਾਕੇ 'ਚ ਰਹਿਣ ਵਾਲੀ ਇਕ ਔਰਤ ਵਜੋਂ ਹੋਈ ਹੈ। ਫੜੇ ਗਏ 12, 14 ਅਤੇ 15 ਸਾਲ ਦੇ ਤਿੰਨ ਨਾਬਾਲਗ ਵੀ ਚਾਹ ਦੀ ਦੁਕਾਨ 'ਤੇ ਕੰਮ ਕਰਦੇ ਹਨ। ਪੁਲਸ ਅਨੁਸਾਰ ਬਵਾਨਾ ਦੀ ਰਹਿਣ ਵਾਲੀ ਪੀੜਤਾ ਕੂੜਾ ਚੁੱਕਣ ਦਾ ਕੰਮ ਕਰਦੀ ਹੈ। ਉਹ ਦੋਸ਼ੀ ਔਰਤ ਦੀ ਰਿਸ਼ਤੇਦਾਰ ਸੀ, ਜੋ ਪਹਿਲੇ ਬਵਾਨਾ 'ਚ ਰਹਿੰਦੀ ਸੀ ਅਤੇ ਕੂੜਾ ਚੁੱਕਣ ਦਾ ਕੰਮ ਵੀ ਕਰਦੀ ਸੀ। ਇਕ ਜਨਵਰੀ ਨੂੰ ਜਦੋਂ ਪੀੜਤਾ ਇਲਾਕੇ 'ਚ ਇਕੱਲੀ ਸੀ ਤਾਂ ਦੋਸ਼ੀ ਔਰਤ ਉਸ ਕੋਲ ਪਹੁੰਚੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਉਹ ਨਾਬਾਲਗ ਨੂੰ ਵਰਗਲਾ ਕੇ ਇਕ ਸੁੰਨਸਾਨ ਜਗ੍ਹਾ ਲੈ ਗਈ, ਜਿੱਥੇ ਹੋਰ ਚਾਰ ਸ਼ੱਕੀ ਇੰਤਜ਼ਾਰ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਕੁੜੀ ਨਾਲ ਯੌਨ ਸ਼ੋਸ਼ਣ ਕੀਤਾ। ਇਹ ਘਟਨਾ ਵੀਰਵਾਰ ਸਾਹਮਣੇ ਆਈ, ਜਦੋਂ ਪੀੜਤਾ ਨੇ ਪੁਲਸ ਨਾ ਸੰਪਰਕ ਕੀਤਾ, ਜਿਸ ਤੋਂ ਬਾਅਦ ਧਾਰਾ 376 ਡੀ (ਸਮੂਹਿਕ ਜਬਰ ਜ਼ਿਨਾਹ) ਅਤੇ ਭਾਰਤੀ ਦੰਡਾਵਲੀ ਦੀਆਂ ਹੋਰ ਧਾਰਾਵਾਂ ਦੇ ਅਧੀਨ ਤੁਰੰਤ ਮਾਮਲਾ ਦਰਜ ਕੀਤਾ ਗਿਆ। ਅਧਿਕਾਰੀ ਨੇ ਕਿਹਾ,''ਸਾਰੇ 5 ਦੋਸ਼ੀਆਂ ਨੂੰ ਫੜ ਲਿਆ ਗਿਆ।''

ਇਹ ਵੀ ਪੜ੍ਹੋ : 5 ਸਾਲਾ ਬੱਚੀ ਨੇ ਹੋਸ਼ ’ਚ ਕਰਵਾਈ ਬ੍ਰੇਨ ਸਰਜਰੀ, ਏਮਜ਼ ਨੇ ਬਣਾਇਆ ਰਿਕਾਰਡ

ਦੋਸ਼ੀ ਔਰਤ ਨੇ ਪੀੜਤਾ ਨੂੰ ਚੁੱਪ ਰਹਿਣ ਦੀ ਧਮਕੀ ਦਿੱਤੀ ਸੀ। ਇਕ ਜਨਵਰੀ ਨੂੰ ਇਸ ਘਟਨਾ ਤੋਂ ਬਾਅਦ ਕੁੜੀ ਕਿਸੇ ਤਰ੍ਹਾਂ ਉੱਥੋਂ ਦੌੜਨ 'ਚ ਕਾਮਯਾਬ ਰਹੀ ਅਤੇ ਬਵਾਨਾ ਲਈ ਟਰੇਨ ਫੜ ਲਈ। ਉਹ ਅਗਲੇ 2 ਦਿਨਾਂ ਤੱਕ ਚੁੱਪ ਰਹੀ। ਅਧਿਕਾਰੀ ਨੇ ਕਿਹਾ,''ਵੀਰਵਾਰ ਨੂੰ ਉਹ ਕੂੜਾ ਚੁੱਕਣ ਲਈ ਸਦਰ ਬਜ਼ਾਰ ਪਰਤੀ ਅਤੇ ਉਸੇ ਇਲਾਕੇ 'ਚ ਰਹਿਣ ਵਾਲੇ ਆਪਣੇ ਚਚੇਰੇ ਭਰਾ ਨਾਲ ਮਿਲੀ। ਚਚੇਰੇ ਭਰਾ ਨੇ ਘਟਨਾ ਦੀ ਜਾਣਕਾਰੀ ਨਾਬਾਲਗਾ ਦੇ ਮਾਤਾ-ਪਿਤਾ ਨੂੰ ਦਿੱਤੀ, ਜੋ ਦੋਵੇਂ ਮਜ਼ਦੂਰ ਹਨ। ਇਸ ਤੋਂ ਬਾਅਦ ਉਹ ਸਾਰੇ ਪੁਲਸ ਸਟੇਸ਼ਨ ਗਏ, ਜਿੱਥੇ ਕੁੜੀ ਨੇ ਪੁਲਸ ਨੂੰ  ਸਾਰੀ ਆਪਬੀਤੀ ਦੱਸੀ। ਸੂਤਰਾਂ ਅਨੁਸਾਰ ਦੋਸ਼ੀ ਕੁਮਾਰ ਨੇ ਔਰਤ ਨੂੰ ਨਵੇਂ ਸਾਲ ਦੇ ਜਸ਼ਨ ਲਈ ਕੁੜੀ ਲੱਭਣ ਲਈ ਕਿਹਾ ਸੀ। ਸੂਤਰਾਂ ਨੇ ਕਿਹਾ,''ਦੋਸ਼ੀ ਨੇ ਰਾਤ ਭਰ ਰਹਿਣ ਲਈ ਨੇੜੇ-ਤੇੜੇ ਦੇ ਖੇਤਰ 'ਚ ਇਕ ਸੁਰੱਖਿਅਤ ਇਮਾਰਤ ਦੇ ਅੰਦਰ ਪਲਾਸਟਿਕ ਤਿਰਪਾਲ ਦੀ ਵਰਤੋਂ ਕਰ ਕੇ ਇਕ ਅਸਥਾਈ ਪਨਾਹਗਾਹ ਬਣਾਈ ਸੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha