ਕਤਲ ਦੇ ਦੋਸ਼ੀ ਨੂੰ ਵਿਆਹ ਕਰਨ ਲਈ ਦਿੱਲੀ ਹਾਈ ਕੋਰਟ ਨੇ ਦਿੱਤੀ ਜ਼ਮਾਨਤ

11/21/2020 5:02:33 PM

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਕਤਲ ਦੇ ਇਕ ਦੋਸ਼ੀ ਨੂੰ ਵਿਆਹ ਕਰਨ ਅਤੇ ਆਪਣੀ ਜ਼ਮੀਨ ਪਤਨੀ ਦੇ ਨਾਂ ਕਰਨ ਲਈ ਅੰਤਰਿਮ ਜ਼ਮਾਨਤ ਦਿੱਤੀ ਹੈ। ਦੋਸ਼ੀ ਰਾਜੇਸ਼ ਬਵਾਨੀਆ ਗਿਰੋਹ ਦਾ ਮੈਂਬਰ ਹੈ ਅਤੇ ਉਸ ਵਿਰੁੱਧ ਕਈ ਅਪਰਾਧਕ ਮਾਮਲੇ ਦਰਜ ਹਨ। ਹਾਈ ਕੋਰਟ ਨੇ ਦੋਸ਼ੀ ਸ਼ੇਖਰ ਨੂੰ ਜ਼ਮਾਨਤ ਦੇ ਦਿੱਤੀ ਅਤੇ ਕਿਹਾ ਕਿ ਉਸ ਨੂੰ 23 ਨਵੰਬਰ ਨੂੰ ਅੰਤਰਿਮ ਜ਼ਮਾਨਤ 'ਤੇ ਰਿਹਾਅ ਕੀਤਾ ਜਾਵੇਗਾ ਅਤੇ 27 ਨਵੰਬਰ ਨੂੰ ਜਾਂ ਉਸ ਤੋਂ ਪਹਿਲਾਂ ਉਸ ਨੂੰ ਆਤਮ ਸਮਰਪਣ ਕਰਨਾ ਹੋਵੇਗਾ। ਸ਼ੇਖਰ 25 ਨਵੰਬਰ ਨੂੰ ਆਪਣੇ ਰਿਸ਼ਤੇ ਦੇ ਇਕ ਭਰਾ ਦੀ ਵਿਧਵਾ ਨਾਲ ਵਿਆਹ ਕਰ ਰਿਹਾ ਹੈ।

ਇਹ ਵੀ ਪੜ੍ਹੋ : ਦਰੋਗਾ ਨੇ ਵਾਪਸ ਕੀਤੇ ਦਾਜ 'ਚ ਮਿਲੇ 11 ਲੱਖ, ਲਾੜਾ ਬੋਲਿਆ- 'ਪੜ੍ਹੀ-ਲਿਖੀ ਪਤਨੀ ਹੀ ਅਸਲੀ ਦਾਜ'

ਹਰਿਆਣਾ ਅਤੇ ਦਿੱਲੀ 'ਚ ਵੱਖ-ਵੱਖ ਅਪਰਾਧਕ ਮਾਮਲਿਆਂ 'ਚ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਦੋਸ਼ੀ ਨੂੰ 25 ਹਜ਼ਾਕ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਾਸ਼ੀ ਦੀਆਂ 2 ਜ਼ਮਾਨਤਾਂ 'ਤੇ ਰਾਹਤ ਪ੍ਰਦਾਨ ਕੀਤੀ ਗਈ। ਜੱਜ ਵਿਭੂ ਬਖਰੂ ਨੇ ਨਿਰਦੇਸ਼ ਦਿੱਤਾ ਕਿ ਦੋਸ਼ੀ ਸਿੱਧਾ ਹਰਿਆਣਾ 'ਚ ਆਪਣੇ ਪਿੰਡ ਭੂਪਨੀਆ ਜਾਵੇਗਾ ਅਤੇ ਉੱਥੇ ਸੀਮਿਤ ਕੰਮਾਂ ਤੋਂ ਇਲਾਵਾ ਖ਼ੁਦ ਨੂੰ ਉੱਥੇ ਤੱਕ ਸੀਮਿਤ ਰੱਖੇਗਾ। ਕੋਰਟ ਨੇ ਕਿਹਾ ਕਿ ਇਸ ਦੌਰਾਨ ਇਹ ਕਿਸੇ ਹੋਰ ਥਾਂ ਦੀ ਯਾਤਰਾ ਨਹੀਂ ਕਰੇਗਾ ਅਤੇ ਇਹ ਪੀੜਤ ਦੇ ਪਰਿਵਾਰ ਦੇ ਮੈਂਬਰਾਂ ਅਤੇ ਕਿਸੇ ਗਵਾਹ ਨਾਲ ਸਿੱਧੇ ਜਾਂ ਅਸਿੱਧੇ ਰੂਪ ਨਾਲ ਸੰਪਰਕ ਨਹੀਂ ਕਰੇਗਾ। ਸ਼ੇਖਰ ਵਲੋਂ ਵਕੀਲ ਅਮਿਤ ਸਾਹਨੀ ਨੇ ਅੰਤਰਿਮ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ : ਅਜੀਬੋ-ਗਰੀਬ : 18 ਮਹੀਨਿਆਂ ਤੋਂ ਟਾਇਲਟ ਨਹੀਂ ਗਿਆ ਹੈ ਇਹ ਮੁੰਡਾ, ਰੋਜ਼ ਖਾ ਜਾਂਦੈ 20 ਰੋਟੀਆਂ


DIsha

Content Editor

Related News