ਕੋਵਿਡ-19 : ''ਆਪ'' ਤੇ ਕੇਂਦਰ ਨੂੰ ਦਿੱਲੀ ਹਾਈ ਕੋਰਟ ਦਾ ਨਿਰਦੇਸ਼- ਬੈੱਡ, ਵੈਂਟੀਲੇਟਰ ਦੀ ਗਿਣਤੀ ਵਧਾਈ ਜਾਵੇ

06/13/2020 5:23:27 PM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੀ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਸਰਕਾਰ ਅਤੇ ਕੇਂਦਰ ਨੂੰ ਕੋਵਿਡ-19 ਰੋਗੀਆਂ ਲਈ ਬੈੱਡ ਅਤੇ ਵੈਂਟੀਲੇਟਰ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਦਿੱਤਾ ਹੈ। ਚੀਫ ਜਸਟਿਸ ਡੀ. ਐੱਨ. ਪਟੇਲ ਅਤੇ ਜਸਟਿਸ ਪ੍ਰਤੀਕ ਜਲਾਨ ਨੇ ਇਹ ਨਿਰਦੇਸ਼ ਜਾਰੀ ਕੀਤਾ। ਦਰਅਸਲ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ 9 ਜੂਨ ਤੱਕ ਸ਼ਹਿਰ ਵਿਚ ਕੋਵਿਡ-19 ਰੋਗੀਆਂ ਲਈ 9,179 ਬੈੱਡ ਹਨ ਅਤੇ ਇਨ੍ਹਾਂ 'ਚੋਂ 4,914 ਬੈੱਡੇ ਭਰ ਹੋਏ ਹਨ, ਜਦਕਿ ਬਾਕੀ ਬੈੱਡ ਉਪਲੱਬਧ ਹਨ। 

ਦਿੱਲੀ ਸਰਕਾਰ ਨੇ ਬੈਂਚ ਨੂੰ ਇਹ ਵੀ ਕਿਹਾ ਕਿ ਕੁੱਲ 569 ਵੈਂਟੀਲੇਟਰ ਹਨ, ਜਿਨ੍ਹਾਂ 'ਚੋਂ 315 ਦੀ ਵਰਤੋਂ ਕੀਤੀ ਜਾ ਰਹੀ ਹੈ, ਜਦਕਿ ਬਾਕੀ ਉਪਲੱਬਧ ਹਨ। ਬੈਂਚ ਨੇ 11 ਜੂਨ ਨੂੰ ਜਾਰੀ ਅਤੇ ਸ਼ਨੀਵਾਰ ਨੂੰ ਉਪਲੱਬਧ ਕਰਵਾਏ ਗਏ ਆਪਣੇ ਆਦੇਸ਼ ਵਿਚ ਕਿਹਾ ਕਿ ਸਥਿਤੀ ਦੀ ਗੰਭੀਰਤਾ 'ਤੇ ਵਿਚਾਰ ਕਰਦੇ ਹੋਏ ਅਸੀਂ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਕੋਵਿਡ-19 ਰੋਗੀਆਂ ਲਈ ਬੈੱਡਾਂ ਅਤੇ ਵੈਂਟੀਲੇਟਰ ਦੀ ਗਿਣਤੀ ਵਧਾਉਣ ਦਾ ਨਿਰਦੇਸ਼ ਦਿੱਤਾ ਹੈ, ਤਾਂ ਕਿ ਸਾਰੇ ਲੋੜਵੰਦ ਪੀੜਤ ਰੋਗੀਆਂ ਨੂੰ ਇਹ ਸਹੂਲਤਾਂ ਮਿਲ ਸਕਣ। ਅਦਾਲਤ ਨੇ ਇਹ ਵੀ ਕਿਹਾ ਕਿ ਉਹ ਉਮੀਦ ਕਰਦੀ ਹੈ ਕਿ ਦਿੱਲੀ ਵਿਚ ਸਾਰੇ ਹਸਪਤਾਲ ਬੈੱਡ ਦੀ ਉਪਲੱਬਧਤਾ ਬਾਰੇ 'ਰੀਅਲ ਟਾਈਮ' (ਅਸਲੀ ਸਮੇਂ ਦਾ) ਡਾਟਾ ਜਾਰੀ ਕਰਨਗੇ, ਤਾਂ ਕਿ ਲੋਕ ਸਮੇਂ ਰਹਿੰਦੇ ਜਾਣ ਸਕਣ ਕਿ ਕੋਵਿਡ-19 ਤੋਂ ਪੀੜਤ ਹੋਣ 'ਤੇ ਉਨ੍ਹਾਂ ਨੂੰ ਕਿੱਥੇ ਜਾਣਾ ਹੈ।


Tanu

Content Editor

Related News