''ਕੋਰੋਨਾ ਰਾਜਧਾਨੀ'' ਬਣ ਸਕਦੀ ਹੈ ਦਿੱਲੀ, ''ਆਪ'' ਸਰਕਾਰ ਗਲਤ ਰਸਤੇ ''ਤੇ : ਹਾਈ ਕੋਰਟ

11/05/2020 5:38:08 PM

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਰਾਸ਼ਟਰੀ ਰਾਜਧਾਨੀ 'ਚ ਕੋਵਿਡ-19 ਮਰੀਜ਼ਾਂ ਦੀ ਵਧਦੀ ਗਿਣਤੀ 'ਤੇ ਨਾਖੁਸ਼ੀ ਜ਼ਾਹਰ ਕਰਦੇ ਹੋਏ ਵੀਰਵਾਰ ਨੂੰ ਟਿੱਪਣੀ ਕੀਤੀ ਕਿ ਦਿੱਲੀ ਜਲਦ ਹੀ 'ਦੇਸ਼ ਦੀ ਕੋਰੋਨਾ ਰਾਜਧਾਨੀ' ਬਣ ਸਕਦੀ ਹੈ। ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਸੁਬਰਮਣੀਅਮ ਪ੍ਰਸਾਦ ਦੀ ਬੈਂਚ ਨੇ ਕਿਹਾ ਕਿ ਦਿੱਲੀ ਸਰਕਾਰ ਮਹਾਮਾਰੀ ਦੇ ਮਾਮਲੇ 'ਚ ਪੂਰੀ ਤਰ੍ਹਾਂ ਨਾਲ ਗਲਤ ਰਸਤੇ 'ਤੇ ਚੱਲੀ ਗਈ ਹੈ। ਬੈਂਚ ਨੇ ਕਿਹਾ ਕਿ ਦਿੱਲੀ ਸਰਕਾਰ ਨਾਗਰਿਕਾਂ ਦੀ ਸਿਹਤ ਨੂੰ ਹਲਕੇ 'ਚ ਲੈ ਰਹੀ ਹੈ ਅਤੇ ਇਸ ਮਾਮਲੇ ਨੂੰ ਵੱਖ ਦੇਖਿਆ ਜਾਵੇਗਾ। ਕੋਰਟ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸਭ ਤੋਂ ਵੱਧ ਜਾਂਚ ਕਰਨ ਸਮੇਤ ਕਈ ਦਾਅਵੇ ਕੀਤੇ ਹਨ ਪਰ ਕੋਵਿਡ-19 ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ

ਬੈਂਚ ਨੇ ਕਿਹਾ,''ਸ਼ਹਿਰ ਜਲਦ ਹੀ ਦੇਸ਼ ਦੀ ਕੋਰੋਨਾ ਰਾਜਧਾਨੀ ਬਣ ਸਕਦਾ ਹੈ। ਇਸ ਲਈ ਤੇਜ਼ੀ ਨਾਲ ਵਧਦੇ ਮਾਮਲੇ ਜ਼ਿੰਮੇਵਾਰ ਹਨ। ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵਾਂਗੇ।'' ਕੋਰਟ ਨੇ ਇਹ ਟਿੱਪਣੀ ਉੱਤਰੀ ਦਿੱਲੀ ਨਗਰ ਨਿਗਮ ਦੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਸਫ਼ਾਈ ਕਰਮੀਆਂ, ਅਧਿਆਪਕਾਂ, ਸੇਵਾਮੁਕਤ ਇੰਜੀਨੀਅਰਾਂ ਅਤੇ ਹੋਰ ਵਰਕਰਾਂ ਦੇ ਬਕਾਇਆ ਤਨਖਾਹ ਦਾ ਭੁਗਤਾਨ ਨਹੀਂ ਕਰਨ ਨੂੰ ਲੈ ਕੇ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ 'ਤੇ ਸੁਣਵਾਈ ਦੌਰਾਨ ਕੀਤੀ।

ਇਹ ਵੀ ਪੜ੍ਹੋ : ਕਮਾਲ ਦਾ ਹੁਨਰ: 14 ਸਾਲ ਦੇ ਮੁੰਡੇ ਨੇ ਬਣਾਈ LED ਬਲਬ ਬਣਾਉਣ ਦੀ ਕੰਪਨੀ, ਕਈਆਂ ਦੀ ਖੁੱਲ੍ਹੀ ਕਿਸਮਤ

DIsha

This news is Content Editor DIsha