ਦਿੱਲੀ ਦੇ ਹੈਦਰਪੁਰ ''ਚ ਹੈਂਡ ਗ੍ਰਨੇਡ ਮਿਲਣ ਨਾਲ ਹੜਕੰਪ

03/03/2020 4:22:39 PM

ਨਵੀਂ ਦਿੱਲੀ— ਦਿੱਲੀ ਦੇ ਹੈਦਰਪੁਰ ਪਿੰਡ 'ਚ ਇਕ ਹੈਂਡ ਗ੍ਰਨੇਡ ਮਿਲਣ ਨਾਲ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਹੈਂਡ ਗ੍ਰਨੇਡ 'ਚ ਜੰਗ ਲੱਗਾ ਹੈ। ਫਿਲਹਾਲ ਐੱਨ.ਐੱਸ.ਜੀ. (ਨੈਸ਼ਨਲ ਸਕਿਓਰਿਟੀ ਗਾਰਡ) ਦੀ ਟੀਮ ਨੇ ਇਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਦਰਅਸਲ ਸਥਾਨਕ ਲੋਕਾਂ ਨੇ ਹੈਂਡ ਗ੍ਰਨੇਡ ਮਿਲਣ ਦੀ ਜਾਣਕਾਰੀ ਪੁਲਸ ਪ੍ਰਸ਼ਾਸਨ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਇਸ ਨੂੰ ਬਰਾਮਦ ਕਰ ਲਿਆ। ਇਸ ਤੋਂ ਬਾਅਦ ਪੁਲਸ ਨੇ ਇਸ ਨੂੰ ਐੱਨ.ਐੱਸ.ਜੀ. ਟੀਮ ਨੂੰ ਸੌਂਪ ਦਿੱਤਾ ਹੈ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਆਇਆ।

ਦੱਸਣਯੋਗ ਹੈ ਕਿ ਦਿੱਲੀ 'ਚ ਹਿੰਸਾ ਦੇ ਬਾਅਦ ਤੋਂ ਪੁਲਸ ਸਰਗਰਮ ਹੈ। ਦਿੱਲੀ ਦੇ ਸ਼ਿਵ ਵਿਹਰਾ ਦੇ ਗੋਵਿੰਦਰ ਵਿਹਾਰ ਸਥਿਤ ਤੇਜ਼ਾਬ ਫੈਕਟਰੀ ਨੂੰ ਪੁਲਸ ਜਾਂਚ ਤੋਂ ਬਾਅਦ ਸੀਲ ਕੀਤਾ ਜਾਵੇਗਾ। ਇਹ ਉਹੀ ਤੇਜ਼ਾਬ ਫੈਕਟਰੀ ਹੈ, ਜਿੱਥੋਂ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਤੇਜ਼ਾਬ ਪਹੁੰਚਾਇਆ ਗਿਆ ਸੀ। ਜਿਸ ਕਾਰਨ ਭਾਰੀ ਤਬਾਹੀ ਹੋਈ ਸੀ। ਇੱਥੇ ਤੱਕ ਕਿ ਪੁਲਸ ਕਰਮਚਾਰੀਆਂ 'ਤੇ ਵੀ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਇੱਥੋਂ ਮਿਲੇ ਤੇਜ਼ਾਬ ਦੀ ਗਲਤ ਵਰਤੋਂ ਕੀਤੀ ਸੀ।


DIsha

Content Editor

Related News