ਕੋਰੋਨਾ ਦਾ ਖੌਫ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੰਡੇ 10 ਹਜ਼ਾਰ ਮਾਸਕ

03/08/2020 5:56:11 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਖੌਫ ਹਰ ਥਾਂ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਪੀ. ਸੀ.) ਨੇ ਐਤਵਾਰ ਨੂੰ 10 ਹਜ਼ਾਰ ਮਾਸਕ ਵੰਡੇ। ਡੀ. ਐੱਸ. ਜੀ. ਪੀ. ਸੀ. ਵਲੋਂ ਜਾਰੀ ਇਕ ਬਿਆਨ ਮੁਤਾਬਕ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ 'ਚ ਇਕ ਸਮਾਰੋਹ ਦੌਰਾਨ ਲੋੜਵੰਦਾਂ ਨੂੰ 10 ਹਜ਼ਾਰ ਮਾਸਕ ਵੰਡੇ ਗਏ। ਇਸ ਦੌਰਾਨ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬਜ਼ਾਰ 'ਚ ਮਾਸਕ ਦੀ ਕੀਮਤਾਂ 'ਚ ਵਾਧਾ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਨੂੰ ਮੁੱਖ ਰੱਖਦਿਆਂ ਇਹ ਕਦਮ ਚੁੱੱਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਜੰਗ ਲਈ ਆਉਣ ਵਾਲੇ ਦਿਨਾਂ 'ਚ ਰਾਜਧਾਨੀ ਦੇ ਹੋਰ ਗੁਰਦੁਆਰਿਆਂ 'ਚ ਵੀ ਮੁਫ਼ਤ ਮਾਸਕ ਅਤੇ ਹੋਰ ਡਾਕਟਰੀ ਯੰਤਰ ਉਪਲੱਬਧ ਕਰਵਾਏ ਜਾਣਗੇ। 

ਸਿਰਸਾ ਨੇ ਦੱਸਿਆ ਕਿ ਸ਼ੁਰੂਆਤੀ ਤੌਰ 'ਤੇ ਐਤਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ 'ਚ 10 ਹਜ਼ਾਰ ਮਾਸਕ ਵੰਡੇ ਗਏ ਹਨ। ਕੋਰੋਨਾ ਦਾ ਇਨਫੈਕਸ਼ਨ ਰੋਕਣ ਲਈ ਕਮੇਟੀ ਨੇ ਸਾਰੇ ਗੁਰਦੁਆਰਾ ਕੰਪਲੈਕਸਾਂ ਦੀ ਸਫਾਈ ਮਾਪਦੰਡਾਂ ਨੂੰ ਹੋਰ ਸਖਤ ਕਰਦੇ ਹੋਏ ਸਾਰੇ ਸ਼ਰਧਾਲੂਆਂ ਦੇ ਸਾਬੁਣ ਨਾਲ ਹੱਥ ਧੋਣ ਦੀ ਉੱਚਿਤ ਵਿਵਸਥਾ ਕੀਤੀ ਹੈ। ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਦੇ 39 ਮਾਮਲੇ ਸਾਹਮਣੇ ਆ ਚੁੱਕੇ ਹਨ। ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3500 ਤੋਂ ਵਧੇਰੇ ਲੋਕਾਂ ਹੋ ਚੁੱਕੀ ਹੈ ਅਤੇ 1 ਲੱਖ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ 'ਚ ਹਨ।

Tanu

This news is Content Editor Tanu