ਪਾਣੀ ਦੇ 1400 ਨਮੁਨੇ ਇਕੱਠੇ ਕਰਨ ਲਈ 32 ਟੀਮਾਂ ਨੂੰ ਤਿਆਰ ਕਰੇਗੀ ਦਿੱਲੀ ਸਰਕਾਰ

11/19/2019 8:16:02 PM

ਨਵੀਂ ਦਿੱਲੀ — ਦਿੱਲੀ ਦੇ ਹਰ ਵਾਰਡ ਤੋਂ ਪਾਣੀ ਦੇ ਸੈਂਪਲ ਇਕੱਠੇ ਕਰਨ ਲਈ ਸੂਬਾ ਸਰਕਾਰ ਨੇ 32 ਟੀਮਾਂ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਟੀਮਾਂ ਹਰ ਵਾਰਡ 'ਚ ਜਾ ਕੇ ਪਾਣੀ ਦੇ ਸੈਂਪਲ ਇਕੱਠੇ ਕਰੇਗੀ ਅਤੇ ਉਨ੍ਹਾਂ ਦੀ ਜਾਂਚ ਕਰ ਨਤੀਜਾ ਜਨਤਾ ਸਾਹਮਣੇ ਰੱਖੇਗੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਫੈਸਲਾ ਭਾਰਤੀ ਮਾਨਕ ਬਿਊਰੋ ਦੀ ਰਿਪੋਰਟ ਆਉਣ ਦੇ ਕੁਝ ਦਿਨ ਬਾਅਦ ਹੀ ਲਿਆ ਗਿਆ ਹੈ ਜਿਸ 'ਚ ਕਿਹਾ ਗਿਆ ਸੀ ਕਿ ਸ਼ਹਿਰ 'ਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਮਾਨਕਾਂ 'ਤੇ ਖਰਾ ਨਹੀਂ ਉਤਰਿਆ ਹੈ। ਦਿੱਲੀ ਜਲ ਬੋਰਡ ਦੇ ਮੁੱਖ ਜਲ ਵਿਸ਼ਲੇਸ਼ਣ ਸੰਜੇ ਸ਼ਰਮਾ ਨੇ ਕਿਹਾ ਕਿ ਹਰ ਟੀਮ 'ਚ ਚਾਰ ਅਧਿਕਾਰੀ ਹੋਣਗੇ ਜੋ ਹਰ ਵਾਰਡ 'ਚ ਪੰਜ ਨਮੁਨੇ ਇਕੱਠੇ ਕਰਨਗੇ। ਉਨ੍ਹਾਂ ਕਿਹਾ ਕਿ ਪਾਣੀ ਦੇ ਕੁਲ 1400 ਨਮੁਨਿਆਂ ਦਾ 29 ਮਾਨਕਾਂ 'ਤੇ ਪ੍ਰੀਖਣ ਕੀਤਾ ਜਾਵੇਗਾ। ਸ਼ਰਮਾ ਨੇ ਕਿਹਾ ਕਿ ਇਨ੍ਹਾਂ ਟੀਮਾਂ 'ਚ ਜ਼ਿਆਦਾ ਲੋਕਾਂ ਨੂੰ ਨਾਮਜ਼ਦ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੂੰ ਵੀ ਪੱਤਰ ਲਿੱਖਣਗੇ। ਕੇਂਦਰ ਨੇ ਪਹਿਲਾਂ ਹੀ ਬੀ.ਆਈ.ਐੱਸ. ਦੇ ਦੋ ਮਾਹਰਾਂ ਨੂੰ ਪਾਣੀ ਦੀ ਸੰਯੁਕਤ ਜਾਂਤ ਅਤੇ ਪ੍ਰੀਖਣ ਲਈ ਨਾਜ਼ਮਦ ਕੀਤਾ ਹੈ।

Inder Prajapati

This news is Content Editor Inder Prajapati