ਦਿੱਲੀ ਦੇ ਸਰਕਾਰੀ ਸਕੂਲ ਜਾਏਗੀ ਮੇਲਾਨੀਆ ਟਰੰਪ, ਕੇਜਰੀਵਾਲ ਵੀ ਹੋਣਗੇ ਨਾਲ

02/20/2020 3:00:35 PM

ਨਵੀਂ ਦਿੱਲੀ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਤਨੀ ਮੇਲਾਨੀਆ ਟਰੰਪ ਨਾਲ 24 ਅਤੇ 25 ਫਰਵਰੀ ਨੂੰ ਭਾਰਤ ਦੌਰੇ 'ਤੇ ਹੋਣਗੇ। ਇਸ ਦੌਰਾਨ ਟਰੰਪ ਦੀ ਪਤਨੀ ਮੇਲਾਨੀਆ ਦਿੱਲੀ ਦੇ ਸਰਕਾਰੀ ਸਕੂਲ 'ਚ ਜਾ ਕੇ ਬੱਚਿਆਂ ਨਾਲ ਮੁਲਾਕਾਤ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਮੇਲਾਨੀਆ ਨੂੰ 25 ਫਰਵਰੀ ਨੂੰ 'ਹੈੱਪੀਨੇਸ ਕਲਾਸ' ਰਾਹੀਂ ਬੱਚਿਆਂ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ। ਮੇਲਾਨੀਆ ਸਾਊਥ (ਦੱਖਣ) ਦਿੱਲੀ ਦੇ ਇਕ ਸਰਕਾਰੀ ਸਕੂਲ 'ਚ ਬੱਚਿਆਂ ਨਾਲ ਕਰੀਬ ਇਕ ਘੰਟੇ ਦਾ ਸਮਾਂ ਬਿਤਾਏਗੀ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਰਹਿਣਗੇ।

ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੀ ਫਰਸਟ ਲੇਡੀ ਦਿੱਲੀ 'ਚ ਸਕੂਲੀ ਸਟੂਡੈਂਟਸ ਨਾਲ ਮਿਲੇਗੀ। ਇਸ ਤੋਂ ਪਹਿਲਾਂ 2010 'ਚ ਜਦੋਂ ਓਬਾਮਾ ਭਾਰਤ ਦੌਰੇ 'ਤੇ ਆਏ ਸਨ ਤਾਂ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਮੁੰਬਈ 'ਚ ਬੱਚਿਆਂ ਨਾਲ ਮੁਲਾਕਾਤ ਕੀਤੀ ਸੀ। ਬੱਚਿਆਂ ਨਾਲ ਡਾਂਸ ਕਰਦੇ ਉਨ੍ਹਾਂ ਦੀਆਂ ਤਸਵੀਰਾਂ ਦੀ ਖੂਬ ਚਰਚਾ ਹੋਈ ਸੀ। ਮੇਲਾਨੀਆ ਟਰੰਪ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਕੇਜਰੀਵਾਲ ਸਰਕਾਰ ਵਲੋਂ ਤਿਆਰ ਕੀਤੇ 'ਮਾਡਲ ਸਕੂਲ' 'ਚ ਮੇਲਾਨੀਆ ਨੂੰ ਲਿਜਾਇਆ ਜਾਵੇਗਾ। ਕੇਜਰੀਵਾਲ ਸਰਕਾਰ ਨੇ ਸਰਕਾਰੀ ਸਕੂਲ 2018 'ਚ ਹੈੱਪੀਨੇਸ ਕਲਾਸ ਦੀ ਸ਼ੁਰੂਆਤ ਕੀਤੀ ਸੀ। ਇਸ ਰਾਹੀਂ ਬੱਚਿਆਂ ਦੇ ਮਾਨਸਿਕ ਤਣਾਅ ਨੂੰ ਦੂਰ ਕੀਤਾ ਜਾਂਦਾ ਹੈ।

DIsha

This news is Content Editor DIsha