ਪਲਾਜ਼ਮਾ ਥੈਰੇਪੀ ਲਈ ਦੂਜਾ ਬੈਂਕ LNJP ''ਚ ਹੋਵੇਗਾ ਸਥਾਪਤ : ਮਨੀਸ਼ ਸਿਸੋਦੀਆ

07/13/2020 1:47:08 PM

ਨਵੀਂ ਦਿੱਲੀ- ਦਿੱਲੀ ਸਰਕਾਰ ਕੋਰੋਨਾ ਵਾਇਰਸ ਪੀੜਤਾਂ ਦੇ ਪਲਾਜ਼ਮਾ ਥੈਰੇਪੀ ਇਲਾਜ ਲਈ ਦੂਜਾ ਬੈਂਕ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ (ਐੱਲ.ਐੱਨ.ਜੇ.ਪੀ.) 'ਚ ਸਥਾਪਤ ਕਰੇਗੀ। ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਐੱਲ.ਐੱਨ.ਜੇ.ਪੀ. 'ਚ ਪਲਾਜ਼ਮਾ ਬੈਂਕ ਸਥਾਪਤ ਕਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਸਿਸੋਦੀਆ ਨੇ ਦੱਸਿਆ ਕਿ ਐੱਲ.ਐੱਨ.ਜੇ.ਪੀ. 'ਚ ਬਣਾਇਆ ਜਾ ਰਿਹਾ ਬੈਂਕ ਜਲਦੀ ਹੀ ਖੁੱਲ੍ਹ ਜਾਵੇਗਾ। ਦਿੱਲੀ ਸਰਕਾਰ ਦਾ ਪਹਿਲਾ ਪਲਾਜ਼ਮਾ ਬੈਂਖ ਆਈ.ਐੱਲ.ਬੀ.ਐੱਸ. 'ਚ ਹੈ। ਪਲਾਜ਼ਮਾ ਬੈਂਕ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋ ਕੇ ਸਿਹਤਮੰਦ ਹੋਇਆ ਵਿਅਕਤੀ 14 ਦਿਨ ਬਾਅਦ ਪਲਾਜ਼ਮਾ ਦਾਨ ਕਰ ਸਕਦਾ ਹੈ। ਪਲਾਜ਼ਮਾ ਥੈਰੇਪੀ ਦੀ ਵਰਤੋਂ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ 'ਚ ਕਾਫ਼ੀ ਅਸਰਦਾਰ ਸਾਬਤ ਹੋਈ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਵੀ ਕੋਰੋਨਾ ਵਾਇਰਸ ਹੋਣ 'ਤੇ ਪਲਾਜ਼ਮਾ ਥੈਰੇਪੀ ਨਾਲ ਇਲਾਜ ਕੀਤਾ ਗਿਆ ਅਤੇ ਉਹ ਸਿਹਤਮੰਦ ਹੋਏ ਹਨ।

DIsha

This news is Content Editor DIsha