ਦਿੱਲੀ ਸਰਕਾਰ ਦਾ ਪੂਰਾ ਧਿਆਨ ਲੋਕਾਂ ਦੀ ਜਾਨ ਬਚਾਉਣ ''ਤੇ ਹੈ : ਮਨੀਸ਼ ਸਿਸੋਦੀਆ

06/04/2020 4:21:56 PM

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਦਾ ਪੂਰਾ ਧਿਆਨ ਲੋਕਾਂ ਦੀ ਜਾਨ ਬਚਾਉਣ ਅਤੇ ਹਸਪਤਾਲ ਦੀ ਜ਼ਰੂਰਤ ਵਾਲੇ ਕੋਵਿਡ-19 ਦੇ ਮਰੀਜ਼ਾਂ ਲਈ ਪੂਰੀ ਸਹੂਲਤਾਵਾਂ ਮੁਹੱਈਆ ਕਰਵਾਉਣ 'ਤੇ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨਾਲ ਆਨਲਾਈਨ ਪੱਤਰਕਾਰ ਸੰਮੇਲਨ 'ਚ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਨਾਲ ਪੀੜਤ ਅਜਿਹੇ ਲੋਕ ਘਰ 'ਚ ਹੀ ਰਹਿਣ, ਜਿਨ੍ਹਾਂ 'ਚ ਇਨਫੈਕਸ਼ਨ ਦੇ ਲੱਛਣ ਨਹੀਂ ਹਨ ਅਤੇ ਖੁਦ ਨੂੰ ਆਈਸੋਲੇਟ 'ਚ ਰੱਖਣ।

ਜੈਨ ਨੇ ਕਿਹਾ ਕਿ 61 ਨਿੱਜੀ ਹਸਪਤਾਲਾਂ 'ਚ 20 ਫੀਸਦੀ ਬੈੱਡ ਰਾਖਵੇਂ ਕਰਨ ਲਈ ਆਦੇਸ਼ ਜਾਰੀ ਕੀਤਾ ਗਿਆ ਹੈ। ਸਿਸੋਦੀਆ ਨੇ ਕਿਹਾ,''ਸਾਡੇ ਕੋਲ ਕੋਵਿਡ-19 ਸਮਰਪਿਤ ਸਹੂਲਤਾਂ ਹਨ। ਤਿੰਨ ਹੋਰ ਨਿੱਜੀ ਹਸਪਤਾਲ ਕੱਲ ਜੁੜੇ ਹਨ। ਕੁਝ ਹਸਪਤਾਲਾਂ ਨੂੰ (20 ਫੀਸਦੀ ਬੈੱਡ ਰਾਖਵੇਂ ਰੱਖਣ 'ਚ) ਪਰੇਸ਼ਾਨੀ ਆ ਰਹੀ ਹੈ। ਜਿਨ੍ਹਾਂ ਨੂੰ ਪਰੇਸ਼ਾਨੀ ਆ ਰਹੀ ਹੈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਕੋਵਿਡ ਹਸਪਤਾਲ 'ਚ ਬਦਲ ਦਿੱਤਾ ਜਾਵੇਗਾ।'' ਦਿੱਲੀ 'ਚ ਬੁੱਧਵਾਰ ਨੂੰ ਇਨਫੈਕਸ਼ ਦੇ ਰਿਕਾਰਡ 1513 ਮਾਮਲੇ ਸਾਹਮਣੇ ਆਉਣ 'ਤੇ ਪੀੜਤ ਲੋਕਾਂ ਦੀ ਗਿਣਤੀ 23 ਹਜ਼ਾਰ ਤੋਂ ਵਧ ਹੋ ਗਈ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਕੇ 606 ਹੋ ਗਈ।


DIsha

Content Editor

Related News