ਦਿੱਲੀ ਦੀ ਲੜਕੀ ਨਾਲ ਨੋਇਡਾ ’ਚ ਜਬਰ-ਜ਼ਨਾਹ

01/25/2020 2:26:10 AM

ਨੋਇਡਾ — ਦਿੱਲੀ ਦੀ ਰਹਿਣ ਵਾਲੀ ਇਕ ਨਾਬਾਲਿਗ ਲੜਕੀ ਨਾਲ ਨੋਇਡਾ ਵਿਚ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦਿੱਲੀ ਦੇ ਮੰਗੋਲਪੁਰੀ ਵਿਚ ਰਹਿਣ ਵਾਲੀ ਇਕ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਇਕ ਮਹੀਨਾ ਪਹਿਲਾਂ ਆਪਣੇ ਪਰਿਵਾਰ ਨਾਲ ਨਾਰਾਜ਼ ਹੋ ਕੇ ਘਰੋਂ ਨਿਕਲ ਗਈ ਸੀ। ਨੋਇਡਾ ਦੇ ਸੈਕਟਰ 49 ਵਿਚ ਰਹਿਣ ਵਾਲੇ ਪੰਕਜ ਨਾਲ ਉਸ ਦੀ ਮੁਲਾਕਾਤ ਹੋਈ, ਜਿਸ ਨੇ ਉਸ ਦੀ ਮੁਲਾਕਾਤ ਉਪਿੰਦਰ ਅਤੇ ਸ਼ਨੀ ਨਾਲ ਕਰਵਾਈ। ਲੜਕੀ ਦਾ ਦੋਸ਼ ਹੈ ਕਿ ਉਪਿੰਦਰ ਦੀ ਗੈਰ-ਮੌਜੂਦਗੀ ਵਿਚ ਸ਼ਨੀ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਉਸਨੇ ਇਹ ਗੱਲ ਉਪਿੰਦਰ ਨੂੰ ਦੱਸੀ, ਜਿਸ ਨੇ ਉਸ ਨੂੰ ਕੁੱਟਿਆ। ਉਹ 31 ਦਸੰਬਰ 2019 ਨੂੰ ਉਥੋਂ ਭੱਜ ਕੇ ਆਪਣੇ ਘਰ ਪਹੁੰਚੀ ਅਤੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਪੁਲਸ ਨੇ ਮੰਗੋਲਪੁਰੀ ਥਾਣੇ ਵਿਚ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Inder Prajapati

Content Editor

Related News