''ਦਿੱਲੀ ਖੋਲ੍ਹਣ'' ''ਤੇ ਗੌਤਮ ਗੰਭੀਰ ਦਾ ਟਵੀਟ, ਡੈੱਥ ਵਾਰੰਟ ਸਾਬਤ ਹੋ ਸਕਦੀ ਹੈ ਇੰਨੀ ਛੋਟ

05/19/2020 2:54:37 PM

ਨਵੀਂ ਦਿੱਲੀ- ਦਿੱਲੀ 'ਚ ਅੱਜ ਤੋਂ ਯਾਨੀ ਮੰਗਲਵਾਰ ਤੋਂ ਟਰਾਂਸਪੋਰਟ ਸਮੇਤ ਕਈ ਹੋਰ ਛੋਟ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਅੱਜ ਤੋਂ ਦਿੱਲੀ 'ਚ ਖਾਨ ਮਾਰਕੀਟ 'ਚ ਦੁਕਾਨਾਂ ਵੀ ਖੁੱਲ੍ਹਣਗੀਆਂ। ਦਿੱਲੀ ਸਰਕਾਰ ਦੇ ਇਸ ਫੈਸਲੇ 'ਤੇ ਸੰਸਦ ਮੈਂਬਰ ਗੌਤਮ ਗੰਭੀਰ ਅਤੇ ਵਿਜੇ ਗੋਇਲ ਨੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਗੰਭੀਰ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦਾ ਇਹ ਫੈਸਲਾ ਦਿੱਲੀ ਲਈ ਡੈੱਥ ਵਾਰੰਟ ਸਾਬਤ ਹੋ ਸਕਦਾ ਹੈ। ਗੰਭੀਰ ਨੇ ਟਵੀਟ ਕੀਤਾ ਕਿ ਲਗਭਗ ਪੂਰੀ ਦਿੱਲੀ ਨੂੰ ਇਕਦਮ ਖੋਲ੍ਹ ਦੇਣਾ ਦਿੱਲੀ ਵਾਲਿਆਂ ਲਈ ਡੈੱਥ ਵਾਰੰਟ ਸਾਬਤ ਹੋ ਸਕਦਾ ਹੈ। ਮੈਂ ਦਿੱਲੀ ਸਰਕਾਰ ਤੋਂ ਗੁਜਾਰਿਸ਼ ਕਰਦਾ ਹਾਂ ਕਿ ਇਸ ਫੈਸਲੇ 'ਤੇ ਵਾਰ-ਵਾਰ ਸੋਚੋ। ਇਕ ਗਲਤ ਕਦਮ ਅਤੇ ਸਭ ਖਤਮ ਹੋ ਜਾਵੇਗਾ।

ਉੱਥੇ ਹੀ ਵਿਜੇ ਗੋਇਲ ਨੇ ਟਵੀਟ ਕੀਤਾ ਕਿ ਕੇਜਰੀਵਾਲ ਨੂੰ ਦਿੱਲੀ ਨੂੰ ਬਰਬਾਦ ਕਰਨ ਤੋਂ ਰੋਕਣਾ ਚਾਹੀਦਾ। ਇਕ ਹੋਰ ਟਵੀਟ 'ਚ ਉਨ੍ਹਾਂ ਨੇ ਲਿਖਿਆ ਕਿ ਇਕ ਪਾਸੇ ਕੇਂਦਰ ਸਰਕਾਰ ਲਾਕਡਾਊਨ ਰਾਹੀਂ ਕੋਰੋਨਾ ਨੂੰ ਰੋਕਣ 'ਚ ਲੱਗੀ ਹੈ। ਦੂਜੇ ਪਾਸੇ ਸਾਡੇ ਦਿੱਲੀ ਦੇ ਮੁੱਖ ਮੰਤਰੀ ਨੂੰ ਲਾਕਡਾਊਨ 'ਚ ਇੰਨੀਆਂ ਚੀਜ਼ਾਂ ਖੋਲ੍ਹਣ ਦੀ ਜਲਦੀ ਕੀ ਸੀ? ਹੌਲੀ-ਹੌਲੀ ਕਰ ਕੇ ਖੋਲ੍ਹਦੇ ਤਾਂ ਜ਼ਿਆਦਾ ਚੰਗਾ ਸੀ, ਜਿਸ ਤਰ੍ਹਾਂ ਨਾਲ ਐਲਾਨ ਕੀਤਾ ਗਿਆ ਹੈ, ਡਰ ਹੈ ਕਿ ਦਿੱਲੀ ਵੁਹਾਨ ਨਾ ਬਣ ਜਾਵੇ। ਦੱਸਣਯੋਗ ਹੈ ਕਿ ਲਾਕਡਾਊਨ 'ਚ ਢਿੱਲ ਤੋਂ ਬਾਅਦ ਬੱਸਾਂ ਆਦਿ 'ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਦੀਆਂ ਦੇਖੀਆਂ ਗਈਆਂ।

DIsha

This news is Content Editor DIsha