ਦਿੱਲੀ ਸਮੇਤ ਪੂਰੇ ਉੱਤਰ ਭਾਰਤ ''ਚ ਠੰਡ ਦਾ ਕਹਿਰ ਜਾਰੀ, ਸੋਮਵਾਰ ਨੂੰ ਛਾਈ ਰਹੀ ਸੰਘਣੀ ਧੁੰਦ

01/18/2021 10:18:40 AM

ਨਵੀਂ ਦਿੱਲੀ- ਦਿੱਲੀ ਸਮੇਤ ਪੂਰਾ ਉੱਤਰ ਭਾਰਤ ਸੋਮਵਾਰ ਸਵੇਰੇ ਸ਼ੀਤ ਲਹਿਰ ਅਤੇ ਧੁੰਦ ਦੀ ਲਪੇਟ 'ਚ ਰਿਹਾ। ਉੱਤਰ ਭਾਰਤ ਦੇ ਕਈ ਸ਼ਹਿਰਾਂ 'ਚ ਸੋਮਵਾਰ ਸਵੇਰੇ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਕਾਰਨ ਲੋਕ ਠਰ ਰਹੇ ਹਨ। ਐਤਵਾਰ ਨੂੰ ਸਾਫ਼ ਮੌਸਮ ਹੋਣ ਤੋਂ ਬਾਅਦ ਵੀ ਧੁੱਪ ਨਾ ਨਿਕਲਣ ਕਾਰਨ ਲੋਕ ਪਰੇਸ਼ਾਨ ਰਹੇ, ਉਸ ਤੋਂ ਬਾਅਦ ਸੋਮਵਾਰ ਨੂੰ ਲੋਕ ਧੁੰਦ ਅਤੇ ਸ਼ੀਤ ਲਹਿਰ ਦੀ ਦੋਹਰੀ ਮਾਰ ਝੱਲ ਰਹੇ ਹਨ। ਸੋਮਵਾਰ ਸਵੇਰੇ 5.30 ਵਜੇ ਦਿੱਲੀ 'ਚ ਪਾਲਮ ਅਤੇ ਸਫ਼ਦਰਜੰਗ ਦਾ ਘੱਟੋ-ਘੱਟ ਤਾਪਮਾਨ 10 ਅਤੇ 11.2 ਡਿਗਰੀ ਦਰਜ ਕੀਤਾ ਗਿਆ। ਇਹ ਆਮ ਤੋਂ ਵੱਧ ਹੈ ਪਰ ਇਸ ਦੇ ਬਾਵਜੂਦ ਸਰਦੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ।

ਉੱਥੇ ਹੀ ਅੱਜ ਸਵੇਰੇ ਚੰਡੀਗੜ੍ਹ, ਬਰੇਲੀ ਅਤੇ ਗੋਰਖਪੁਰ 'ਚ ਦ੍ਰਿਸ਼ਤਾ 25 ਮੀਟਰ, ਅੰਬਾਲਾ, ਗੰਗਵਾਰ, ਗਵਾਲੀਅਰ, ਬਹਿਰਾਈਚ, ਪਟਨਾ, ਗਯਾ, ਭਾਗਲਪੁਰ, ਪੂਰਨੀਆ, ਗੁਹਾਟੀ, ਤੇਜਪੁਰ, ਅਗਰਤਲਾ ਅਤੇ ਸਿਲਚਰ 'ਚ 50 ਮੀਟਰ, ਪਟਿਆਲਾ, ਹਿਸਾਰ, ਆਗਰਾ ਅਤੇ ਲਖਨਊ 'ਚ 200 ਮੀਟਰ, ਦਿੱਲੀ ਦੇ ਸਫ਼ਦਰਜੰਗ ਅਤੇ ਪਾਲਮ 'ਚ 500 ਮੀਟਰ ਦਰਜ ਕੀਤੀ ਗਈ। 

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha