ਲਾਕਡਾਊਨ ’ਚ ਸਾਫ ਹੋਈ ਦਿੱਲੀ ਦੀ ਹਵਾ ਨੂੰ ਆਤਿਸ਼ਬਾਜ਼ੀ ਨੇ ਕੀਤਾ ਖਰਾਬ

04/06/2020 10:46:35 PM

ਨਵੀਂ ਦਿੱਲੀ– ਰਾਸ਼ਟਰੀ ਰਾਜਧਾਨੀ ਦਿੱਲੀ ’ਚ ਐਤਵਾਰ ਰਾਤ ਨੂੰ ਆਤਿਸ਼ਬਾਜ਼ੀ ਕੀਤੇ ਜਾਣ ਨਾਲ ਪ੍ਰਦੂਸ਼ਣ ਵਧਣ ਨਾਲ ਹਵਾ ਦੀ ਗੁਣਵੱਤਾ ਇਕ ਵਾਰ ਫਿਰ ਖਰਾਬ ਹੋ ਗਈ ਹੈ ਅਤੇ ਇਸ ਦਾ ਸੂਚਕ ਅੰਕ (ਏ. ਕਿਊ ਆਈ.) ‘ਸੰਤੋਸ਼ਜਨਕ’ ਦੀ ਸ਼੍ਰੇਣੀ ਤੋਂ ਉਤਰ ਕੇ ‘ਮਾਡਰੇਟ’ ਦੀ ਸ਼੍ਰੇਣੀ ’ਚ ਆ ਗਿਆ ਹੈ। ਲਾਕਡਾਊਨ ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਦੀ ਤਰ੍ਹਾਂ ਹੀ ਦਿੱਲੀ ’ਚ ਵੀ ਹਵਾ ਸਾਫ ਹੋ ਗਈ ਸੀ ਜਿਥੇ ਏਅਰ ਕੁਆਲਿਟੀ ਇੰਡੈਕਸ (ਏ. ਕਿਉ. ਆਈ.) ਭਾਵ ਪ੍ਰਦੂਸ਼ਣ ਦਾ ਪੱਧਰ 100 ਤੋਂ ਹੇਠਾਂ ਆ ਗਿਆ ਸੀ। ਸੂਚਕਅੰਕ 50 ਤਕ ਹੋਣਾ ਹਵਾ ਦੀ ਚੰਗੀ ਗੁਣਵੱਤਾ ਨੂੰ ਦਰਸਾਉਂਦਾ ਹੈ ਜਦਕਿ 50 ਤੋਂ 100 ਦੇ ਵਿਚਕਾਰ ਦਾ ਪੱਧਰ ਸੰਤੋਸ਼ਜਨਕ ਦਾ ਹੈ। ਧਰਤ ਵਿਗਿਆਨ ਮੰਤਰਾਲਾ ਦੀ ਏਜੰਸੀ ‘ਸਫਰ ਅਨੁਸਾਰ’ ਦਿੱਲੀ ’ਚ ਅੱਜ ਪੀ. ਐੱਮ. 100 ਦਾ ਪੱਧਰ ਵਧ ਕੇ 107 ਤਕ ਪਹੁੰਚ ਗਿਆ। ਐਤਵਾਰ ਨੂੰ ਇਹ 87 ਸੀ। ਹਾਲਾਂਕਿ ਸਫਰ ਨੇ ਮੰਗਲਵਾਰ ਨੂੰ ਇਸ ਦੇ ਦੁਬਾਰਾ ਸੰਤੋਸ਼ਜਨਕ ਦੀ ਸ਼੍ਰੇਣੀ ’ਚ ਆਉਣ ਦਾ ਅਨੁਮਾਨ ਜਾਰੀ ਕੀਤਾ ਹੈ। ਬੁੱਧਵਾਰ ਨੂੰ ਹਵਾ ਦੀ ਗੁਣਵੱਤਾ ’ਚ ਹੋਰ ਸੁਧਾਰ ਹੋਵੇਗਾ।

PunjabKesari
ਦਿੱਲੀ ਦੇ ਵੱਖ-ਵੱਖ ਕੇਂਦਰਾਂ ’ਤੇ ਐਤਵਾਰ ਸ਼ਾਮ ਤੋਂ ਸੋਮਵਾਰ ਦੀ ਸਵੇਰ ਤਕ ਪ੍ਰਦੂਸ਼ਣ ਕਾਫੀ ਵਧ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਐਤਵਾਰ ਰਾਤ 8.30 ਵਜੇ ਤੋਂ ਸੋਮਵਾਰ ਦੁਪਹਿਰ 12.00 ਵਜੇ ਦੌਰਾਨ ਵਿਵੇਕ ਵਿਹਾਰ ’ਚ ਏ. ਕਿਊ. ਆਈ. 100 ਤੋਂ ਵਧ ਕੇ 191 ’ਤੇ ਪਹੁੰਚ ਗਿਆ। ਇਸ ਦਾ 100 ਤੋਂ 200 ਦੇ ਵਿਚਕਾਰ ਦਾ ਪੱਧਰ ਮਾਡਰੇਟ ਦੀ ਸ਼੍ਰੇਣੀ ’ਚ ਆਉਂਦਾ ਹੈ ਜਦਕਿ 200 ਤੋਂ 300 ਦਾ ਪੱਧਰ ਖਰਾਬ ਸ਼੍ਰੇਣੀ ਦਾ ਹੈ।

PunjabKesari
ਮੋਦੀ ਨੇ ਦੀਵੇ ਜਗਾਉਣ ਨੂੰ ਕਿਹਾ, ਲੋਕਾਂ ਨੇ ਮਨਾ ਲਈ ਪੂਰੀ ਦੀਵਾਲੀ
ਰਾਜਧਾਨੀ ’ਚ ਐਤਵਾਰ ਰਾਤ 9.00 ਵਜੇ ਕਈ ਇਲਾਕਿਆਂ ’ਚ ਲੋਕਾਂ ਨੇ ਜਮ ਕੇ ਆਤਿਸ਼ਬਾਜ਼ੀ ਕੀਤੀ ਜਿਸ ਨਾਲ ਹਵਾ ਦੀ ਗੁਣਵੱਤਾ ਖਰਾਬ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ ਦੀਵਾ, ਮੋਮਬੱਤੀ, ਟਾਰਚ ਜਾਂ ਮੋਬਾਇਲ ਦੀ ਫਲੈਸ਼ ਲਾਈਟ ਜਗਾਉਣ ਦੀ ਅਪੀਲ ਕੀਤੀ ਪਰ ਲੋਕਾਂ ਨੇ ਪਟਾਖੇ ਵਜਾ ਕੇ ਪੂਰੀ ਦੀਵਾਲੀ ਹੀ ਮਨਾ ਲਈ।


Gurdeep Singh

Content Editor

Related News