ਪਿਤਾ ਨਹੀਂ ਕਰ ਰਿਹਾ ਸੀ ਲਾਕਡਾਊਨ ਦਾ ਪਾਲਣ, ਤੰਗ ਆ ਕੇ ਪੁੱਤਰ ਨੇ ਚੁੱਕਿਆ ਇਹ ਕਦਮ

04/03/2020 6:48:41 PM

ਨਵੀਂ ਦਿੱਲੀ-ਦੇਸ਼ 'ਚ ਫੈਲ ਚੁੱਕੇ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਤੱਕ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ। ਇਸ ਦੌਰਾਨ ਕੁਝ ਲੋਕ ਲਾਕਡਾਊਨ ਪ੍ਰਤੀ ਲਾਪਰਵਾਹੀ ਵਰਤ ਕੇ ਜਾਨ ਜ਼ੋਖਿਮ 'ਚ ਪਾਉਣ ਦਾ ਕੰਮ ਕਰਦੇ ਹਨ। ਅਜਿਹਾ ਹੀ ਮਾਮਲਾ ਦਿੱਲੀ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਪਿਤਾ ਲਾਕਡਾਊਨ ਦੌਰਾਨ ਘਰ ਤੋਂ ਬਾਹਰ ਜਾਂਦਾ ਹੈ ਪਰ ਉਸ ਦਾ ਪੁੱਤਰ ਉਸ ਖਿਲਾਫ ਐੱਫ.ਆਈ.ਆਰ. ਦਰਜ ਕਰਵਾ ਦਿੰਦਾ ਹੈ।  

ਦੱਸਣਯੋਗ ਹੈ ਕਿ ਦਿੱਲੀ 'ਚ 30 ਸਾਲਾ ਬੇਟੇ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਮੇਰੇ ਪਿਤਾ ਕੋਰਨਵਾਇਰਸ ਮਹਾਮਾਰੀ ਨਾਲ ਲੜਨ ਲਈ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਬੇਟੇ ਦਾ ਇਹ ਵੀ ਕਹਿਣਾ ਹੈ ਕਿ ਉਸ ਦਾ ਪਿਤਾ ਲਾਕਡਾਊਨ ਦੇ ਹੁਕਮ ਦੀ ਉਲੰਘਣਾ ਕਰ ਰਿਹਾ ਹੈ। ਉਹ ਬਿਨਾਂ ਕਿਸੇ ਕੰਮ ਦੇ ਹਰ ਰੋਜ਼ ਸ਼ਾਮ ਨੂੰ 8 ਵਜੇ ਘਰੋਂ ਨਿਕਲਦੇ ਹਨ ਅਤੇ ਗਲੀਆਂ 'ਚ ਘੁੰਮਦਾ ਹੈ। ਉਸ ਨੇ ਪਿਤਾ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਦੇ ਕੰਨ 'ਤੇ ਜੂੰ ਨਹੀਂ ਸਰਕਦੀ। ਪੁੱਤਰ ਦੀ ਸ਼ਿਕਾਇਤ 'ਤੇ ਵਸੰਤ ਕੁੰਜ ਥਾਣੇ ਦੀ ਪੁਲਸ ਨੇ ਉਸ ਦੇ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵੇ ਪਿਉ-ਪੁੱਤਰ ਵਸੰਤ ਕੁੰਜ ਥਾਣੇ ਅਧੀਨ ਆਉਂਦੇ ਰਾਜੋਕਰੀ ਖੇਤਰ 'ਚ ਰਹਿੰਦੇ ਹਨ।


Iqbalkaur

Content Editor

Related News