ਦਿੱਲੀ : ਨਾਲੇ ''ਚੋਂ ਮਿਲੀਆਂ 3 ਲਾਸ਼ਾਂ, ਪੁਲਸ ਕਰ ਰਹੀ ਜਾਂਚ

11/11/2019 3:31:55 PM

ਨਵੀਂ ਦਿੱਲੀ— ਬਾਹਰੀ ਦਿੱਲੀ 'ਚ ਨਿਹਾਲ ਵਿਹਾਰ ਇਲਾਕੇ 'ਚ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਨਿਹਾਰ ਵਿਹਾਰ ਇਲਾਕੇ 'ਚ ਨਿਲੋਠੀ ਦੇ ਗੰਦੇ ਨਾਲੇ 'ਚੋਂ ਲਾਸ਼ਾਂ ਬਰਾਮਦ ਹੋਈਆਂ ਹਨ। ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਤਿੰਨੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਹਾਲਾਂਕਿ ਹਾਲੇ ਤੱਕ ਤਿੰਨੋਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਪੁਲਸ ਅਨੁਸਾਰ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਸਾਫ਼ ਹੋ ਸਕੇਗਾ ਕਿ ਤਿੰਨਾਂ ਦਾ ਕਤਲ ਕੀਤਾ ਗਿਆ ਹੈ ਜਾਂ ਮਾਮਲਾ ਹਾਦਸੇ ਦਾ ਹੈ।

ਯੂ.ਪੀ. 'ਚ ਮਿਲੀ ਪੁਜਾਰੀ ਦੀ ਲਾਸ਼
ਉੱਤਰ ਪ੍ਰਦੇਸ਼ 'ਚ ਬਾਂਦਾ ਜ਼ਿਲੇ ਦੀ ਬਬੇਰੂ ਕੋਤਵਾਲੀ ਖੇਤਰ ਦੇ ਬੁਢੌਲੀ ਪਿੰਡ 'ਚ ਐਤਵਾਰ ਨੂੰ ਇਕ ਮੰਦਰ ਤੋਂ ਕੁਝ ਦੂਰੀ 'ਤੇ ਖੇਤ 'ਚ ਇਕ ਪੁਜਾਰੀ ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਅਨੁਸਾਰ ਲਾਸ਼ 'ਤੇ ਸੱਟ ਦੇ ਨਿਸ਼ਾਨ ਤੋਂ ਉਸ ਦੇ ਕਤਲ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਬਬੇਰੂ ਦੇ ਪੁਲਸ ਖੇਤਰ ਅਧਿਕਾਰੀ (ਸੀ.ਓ.) ਕੁਲਦੀਪ ਸਿੰਘ ਨੇ ਦੱਸਿਆ ਕਿ ਬੁਢੌਲੀ ਪਿੰਡ ਦੇ ਪਿੰਡ ਵਾਸੀਆਂ ਦੀ ਸੂਚਨਾ 'ਤੇ ਪਿੰਡ ਦੇ ਮੰਦਰ ਕੋਲ ਖੇਤ 'ਚੋਂ ਲਾਸ਼ ਬਰਾਮਦ ਕੀਤੀ ਗਈ। ਜਿਸ ਦੇ ਬਾਹਰੀ ਅੰਗਾਂ 'ਚ ਸੱਟ ਦੇ ਨਿਸ਼ਾਨ ਹਨ।

ਕਤਲ ਦਾ ਖਦਸ਼ਾ
ਮ੍ਰਿਤਕ ਦੀ ਪਛਾਣ ਮੁਰਵਲ ਪਿੰਡ ਵਾਸੀ ਕ੍ਰਿਸ਼ਨ ਕੁਮਾਰ ਉਰਫ਼ ਲਾਲਾ ਦੇ ਰੂਪ 'ਚ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਮੰਦਰ 'ਚ ਪੁਜਾਰੀ ਦੇ ਰੂਪ 'ਚ ਰਹਿ ਰਿਹਾ ਸੀ। ਹਾਲਾਂਕਿ ਬਬੇਰੂ ਕੋਤਵਾਲੀ 'ਚ ਉਸ ਦੇ ਵਿਰੁੱਧ 5 ਗੰਭੀਰ ਮੁਕੱਦਮੇ ਦਰਜ ਹਨ। ਇਸ ਮਾਮਲੇ 'ਚ ਪੁਲਸ ਨੇ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ, ਜਿਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।


DIsha

Content Editor

Related News