ਦਿੱਲੀ ਦੇ ਜਾਮਾ ਮਸਜਿਦ ਇਲਾਕੇ ''ਚ ਇਕ ਹੀ ਪਰਿਵਾਰ ਦੇ 11 ਲੋਕ ਕੋਰੋਨਾ ਇਨਫੈਕਟਡ

04/23/2020 9:49:14 AM

ਨਵੀਂ ਦਿੱਲੀ- ਦਿੱਲੀ ਦੇ ਜਾਮਾ ਮਸਜਿਦ ਇਲਾਕੇ 'ਚ ਇਕ ਹੀ ਪਰਿਵਾਰ ਦੇ 11 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਜਾਮਾ ਮਸਜਿਦ ਦੇ ਗਲੀ ਚੂੜੀ ਵਾਲਾਨ ਦਾ ਮਾਮਲਾ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਇਕ ਮੈਂਬਰ ਵਿਦੇਸ਼ ਤੋਂ ਆਇਆ ਸੀ। ਉਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ 'ਚ ਇਨਫੈਕਸ਼ਨ ਫੈਲਿਆ। ਟੈਸਟ ਤੋਂ ਬਾਅਦ ਪਰਿਵਾਰ ਦੇ 18 'ਚੋਂ 11 ਮੈਂਬਰ ਪਾਜ਼ੀਟਿਵ ਪਾਏ ਗਏ ਹਨ। ਦਰਅਸਲ ਗਲੀ ਚੂੜੀ ਵਾਲਾਨ 'ਚ ਤਿੰਨ ਭਰਾਵਾਂ ਦੀ ਜੁਆਇੰਟ ਫੈਮਿਲੀ ਰਹਿੰਦੀ ਹੈ, ਜਿਸ 'ਚ 18 ਮੈਂਬਰ ਹਨ। ਪਰਿਵਾਰ ਦਾ ਇਕ ਮੈਂਬਰ ਵਿਦੇਸ਼ ਤੋਂ ਆਇਆ ਸੀ। ਉਸ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ ਅਤੇ ਉਸ ਦਾ ਇਲਾਜ ਮੈਕਸ ਹਸਪਤਾਲ 'ਚ ਚੱਲ ਰਿਹਾ ਹੈ। ਇਸ ਤੋਂ ਬਾਅਦ ਸਾਰਿਆਂ ਨੇ ਪ੍ਰਾਈਵੇਟ ਲੈਬ 'ਚ ਆਪਣਾ ਕੋਰਨਾ ਦਾ ਟੈਸਟ ਕਰਵਾਇਆ ਸੀ, ਜਿਸ ਤੋਂ ਬਾਅਦ 11 ਲੋਕ ਇਨਫੈਕਟਡ ਪਾਏ ਗਏ ਹਨ।

ਡੇਢ ਮਹੀਨੇ ਤੇ 12 ਸਾਲ ਦਾ ਬੱਚਾ ਵੀ ਸ਼ਾਮਲ
ਇਨਫੈਕਟਡ ਮਿਲੇ 11 ਲੋਕਾਂ 'ਚ ਇਕ ਡੇਢ ਮਹੀਨੇ ਦਾ ਅਤੇ ਇਕ 12 ਸਾਲ ਦਾ ਬੱਚਾ ਸ਼ਾਮਲ ਹੈ। ਤਿੰਨ ਦੀ ਹਾਲਤ ਗੰਭੀਰ ਹੈ, ਜਿਨਾਂ ਨੂੰ ਦਿੱਲੀ ਦੇ ਐੱਲ.ਐੱਨ.ਜੇ.ਪੀ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪਰਿਵਾਰ ਦੇ ਕੁਝ ਮੈਂਬਰਾਂ ਦੀ ਸਿਹਤ ਜ਼ਿਆਦਾ ਵਿਗੜੀ ਤਾਂ ਉਹ ਖੁਦ ਹੀ ਭਰਤੀ ਹੋਣ ਲਈ ਹਸਪਤਾਲ ਪਹੁੰਚੇ। ਪਰਿਵਾਰ ਦੀ ਸ਼ਿਕਾਇਤ ਹੈ ਕਿ ਇਲਾਕੇ ਦੇ ਐੱਸ.ਐੱਚ.ਓ. ਨੂੰ ਜਾਣਕਾਰੀ ਦੇਣ ਦੇ ਬਾਵਜੂਦ ਕਿਸੇ ਨੇ ਉਨਾਂ ਦੀ ਮਦਦ ਨਹੀਂ ਕੀਤੀ। ਸੀ.ਐੱਮ.ਓ. ਨੇ ਕਿਹਾ ਕਿ 3 ਲੋਕਾਂ ਨੂੰ ਐੱਲ.ਐੱਨ.ਜੇ.ਪੀ. 'ਚ ਦਾਖਲ ਕਰ ਲਿਆ ਗਿਆ ਹੈ, ਬਾਕੀ ਨੂੰ ਕੁਆਰੰਟੀਨ ਕੀਤਾ ਗਿਆ ਹੈ। ਡੀ.ਐੱਸ.ਓ. ਨੂੰ ਇਨਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਾਕੀ ਮਰੀਜ਼ਾਂ ਨੂੰ ਦੂਜੇ ਹਸਪਤਾਲ ਭੇਜਿਆ ਜਾਵੇਗਾ।


DIsha

Content Editor

Related News