ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਹੋਏ ਕੋਰੋਨਾ ਪਾਜ਼ੇਟਿਵ

11/26/2020 11:18:27 AM

ਨਵੀਂ ਦਿੱਲੀ- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਦੀ ਜਾਂਚ 'ਚ ਵੀਰਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਨਫੈਕਸ਼ਨ ਦਾ ਸ਼ਿਕਾਰ ਹੋਣ ਵਾਲੇ ਉਹ ਦਿੱਲੀ ਸਰਕਾਰ ਦੇ ਤੀਜੇ ਮੰਤਰੀ ਹਨ। ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਪੀੜਤ ਹੋ ਚੁਕੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਰਾਏ ਨੇ ਦੀਵਾਲੀ 'ਤੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ : ਦਿੱਲੀ ਕੂਚ ਕਰ ਰਹੇ ਕਿਸਾਨਾਂ ਦੇ ਕਾਫ਼ਲੇ ਨਾਲ ਵਾਪਰਿਆ ਹਾਦਸਾ, ਬੱਸ ਅਤੇ ਟਰੱਕ ਨਾਲ ਹੋਈ ਟੱਕਰ

19 ਨਵੰਬਰ ਨੂੰ ਕੇਜਰੀਵਾਲ ਵਲੋਂ ਬੁਲਾਈ ਬੈਠਕ 'ਚ ਸ਼ਾਮਲ ਨਹੀਂ ਹੋਏ ਸਨ ਰਾਏ
ਸਿਹਤ ਠੀਕ ਨਾ ਹੋਣ ਕਾਰਨ ਰਾਏ, ਸਾਰੇ ਦਲਾਂ ਦੀ ਬੈਠਕ 'ਚ ਸ਼ਾਮਲ ਨਹੀਂ ਹੋਏ ਸਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕੋਵਿਡ-19 ਦੀ ਸਥਿਤੀ 'ਤੇ 19 ਨਵੰਬਰ ਨੂੰ ਬੈਠਕ ਬੁਲਾਈ ਗਈ ਸੀ। ਰਾਏ ਨੇ ਇਕ ਟਵੀਟ 'ਚ ਕਿਹਾ ਕਿ ਸ਼ੁਰੂਆਤੀ ਲੱਛਣ ਦਿੱਸਣ ਤੋਂ ਬਾਅਦ ਉਨ੍ਹਾਂ ਨੇ ਜਾਂਚ ਕਰਵਾਈ, ਜਿਸ 'ਚ ਪੀੜਤ ਦੀ ਪੁਸ਼ਟੀ ਹੋਈ। ਵਾਤਾਵਰਣ ਮੰਤਰੀ ਨੇ ਹਾਲ ਹੀ 'ਚ ਆਪਣੇ ਸੰਪਰਕ 'ਚ ਆਉਣ ਵਾਲਿਆਂ ਤੋਂ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : 26/11 ਮੁੰਬਈ ਹਮਲਾ : ਉਹ 5 ਸ਼ਹੀਦ ਜਵਾਨ, ਜਿਨ੍ਹਾਂ ਦੀ ਬਹਾਦਰੀ ਨੂੰ ਅੱਜ ਵੀ ਯਾਦ ਕਰਦੇ ਹਨ ਲੋਕ

DIsha

This news is Content Editor DIsha