ਦਿੱਲੀ : ਬਜ਼ੁਰਗ ਨੂੰ ਫਰਿੱਜ ’ਚ ਰੱਖ ਕੇ ਅਗਵਾ ਕਰ ਕੇ ਲੈ ਗਿਆ ਨਾਰਾਜ਼ ਨੌਕਰ

09/02/2019 4:03:01 PM

ਨਵੀਂ ਦਿੱਲੀ— ਦਿੱਲੀ ’ਚ ਬਜ਼ੁਰਗ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰੇਟਰ ਕੈਲਾਸ਼ ’ਚ ਰਹਿਣ ਵਾਲੇ 91 ਸਾਲਾ ਕ੍ਰਿਸ਼ਨ ਖੋਸਲਾ ਆਪਣੀ ਪਤਨੀ ਅਤੇ ਨੌਕਰੀ ਕਿਸ਼ਨ ਨਾਲ ਰਹਿੰਦੇ ਹਨ। ਉਨ੍ਹਾਂ ਦੇ ਹੀ ਨੌਕਰ ਨੇ ਫਰਿੱਜ ’ਚ ਰੱਖ ਕੇ ਕ੍ਰਿਸ਼ਨ ਖੋਸਲਾ ਨੂੰ ਅਗਵਾ ਕਰ ਲਿਆ। ਗੁਆਂਢੀਆਂ ਅਨੁਸਾਰ ਉਹ ਖੋਸਲਾ ਦੇ ਝਿੜਕਨ ਤੋਂ ਨਾਰਾਜ਼ ਸੀ। ਇਸ ਤੋਂ ਗੁੱਸੇ ਹੋ ਕੇ ਉਸ ਨੇ ਕ੍ਰਿਸ਼ਨ ਖੋਸਲਾ ਨੂੰ ਫਰਿੱਜ ’ਚ ਰੱਖ ਦਿੱਤਾ। ਫਿਲਹਾਲ ਦੋਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਪੁਲਸ ਜਾਂਚ ’ਚ ਜੁਟੀ ਹੋਈ ਹੈ।
 

ਚਾਹ ’ਚ ਮਿਲਾਇਆ ਨਸ਼ੀਲਾ ਪਦਾਰਥ
ਸੂਤਰਾਂ ਅਨੁਸਾਰ ਇਹ ਮਾਮਲਾ ਐਤਵਾਰ ਸਵੇਰ ਦਾ ਹੈ, ਜਦੋਂ ਨੌਕਰ ਕ੍ਰਿਸ਼ਨ ਖੋਸਲਾ ਨੂੰ ਫਰਿੱਜ ’ਚ ਰੱਖ ਕੇ ਲੈ ਗਿਆ। ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਜੋੜੇ 91 ਸਾਲਾ ਕ੍ਰਿਸ਼ਨ ਖੋਸਲਾ ਅਤੇ ਉਸ ਦੀ ਪਤਨੀ ਨੂੰ ਸ਼ਨੀਵਾਰ ਨੂੰ ਕਰੀਬ 6 ਵਜੇ ਉਨ੍ਹਾਂ ਦੇ ਨੌਕਰ ਕਿਸ਼ਨ ਨੇ ਚਾਹ ਦਿੱਤੀ। ਚਾਹ ’ਚ ਪਹਿਲਾਂ ਤੋਂ ਹੀ ਕੋਈ ਨਸ਼ੀਲਾ ਪਦਾਰਥ ਮਿਲਾਇਆ ਹੋਇਆ ਸੀ। ਕਿਸ਼ਨ ਮੂਲ ਰੂਪ ਨਾਲ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਕਿਸ਼ਨ ਨੇ 5 ਦੋਸਤਾਂ ਨੂੰ ਵੀ ਬੁਲਾ ਰੱਖਿਆ ਸੀ। ਕਿਸ਼ਨ ਦੇ ਦੋਸਤ ਟਾਟਾ ਮੈਜ਼ਿਕ ਗੱਡੀ ਲੈ ਕੇ ਆਏ ਸਨ। ਇਸੇ ਗੱਡੀ ’ਚ ਕਿਸ਼ਨ ਉਸ ਫਰਿੱਜ ਨੂੰ ਰੱਖ ਕੇ ਲੈ ਗਏ, ਜਿਸ ’ਚ ਉਸ ਨੇ ਕਿਸ਼ਨ ਖੋਸਲਾ ਨੂੰ ਰੱਖਿਆ ਹੋਇਆ ਸੀ।
 

ਘਰ ਕੋਲ ਲੱਗੇ ਸੀ.ਸੀ.ਟੀ.ਵੀ. ’ਚ ਕੈਦ ਹੋਈ ਘਟਨਾ
ਘਰ ਦੇ ਕੋਲ ਹੀ ਲੱਗੇ ਇਕ ਸੀ.ਸੀ.ਟੀ.ਵੀ. ’ਚ ਇਹ ਸਾਰੀ ਘਟਨਾ ਰਿਕਾਰਡ ਹੋ ਗਈ। ਇਸ ਘਟਨਾ ਦੇ ਅਗਲੇ ਦਿਨ ਜਦੋਂ ਬਜ਼ੁਰਗ ਪਤਨੀ ਨੂੰ ਹੋਸ਼ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦਾ ਸਾਮਾਨ ਬਿਖਰਿਆ ਹੋਇਆ ਹੈ। ਫਰਿੱਜ ਵੀ ਨਹੀਂ ਹੈ। ਔਰਤ ਨੂੰ ਉਸ ਦਾ ਪਤੀ ਵੀ ਨਹੀਂ ਦਿਖਾਈ ਦਿੱਤਾ। ਜਿਸ ਤੋਂ ਬਾਅਦ ਔਰਤ ਨੇ ਦਿੱਲੀ ’ਚ ਹੀ ਰਹਿਣ ਵਾਲੇ ਆਪਣੇ ਬੇਟੇ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਗਾਇਬ ਹੋਇਆ ਬਜ਼ੁਰਗ ਸ਼ਖਸ ਰਿਟਾਇਰਡ ਸਰਕਾਰੀ ਅਧਿਕਾਰੀ ਦੱਸਿਆ ਜਾ ਰਿਹਾ ਹੈ।
 

ਇਸ ਵਾਰਦਾਤ ਤੋਂ ਬਾਅਦ ਇਲਾਕੇ ’ਚ ਡਰ ਦਾ ਮਾਹੌਲ
ਇਸ ਹਾਈ ਪ੍ਰੋਫਾਈਲ ਮਾਮਲੇ ਦੀ ਜਾਂਚ ’ਚ ਜੁਟੀ ਦਿੱਲੀ ਪੁਲਸ ਨੂੰ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਾ ਹੈ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਨੌਕਰੀ ਕਿਸ਼ਨ ਇਕ ਸਾਲ ਤੋਂ ਘਰ ’ਚ ਰਹਿ ਰਿਹਾ ਸੀ। ਉਹ ਬਜ਼ੁਰਗ ਤੋਂ ਨਾਰਾਜ਼ ਵੀ ਸੀ। ਕਿਸ਼ਨ ਮੂਲ ਰੂਪ ਨਾਲ ਬਿਹਾਰ ਦਾ ਰਹਿਣ ਵਾਲਾ ਹੈ ਪਰ ਦਿੱਲੀ ਦੇ ਸੰਗਮ ਵਿਹਾਰ ’ਚ ਰਹਿੰਦਾ ਹੈ। ਇਸ ਵਾਰਦਾਤ ਦੇ ਬਾਅਦ ਤੋਂ ਇਲਾਕੇ ’ਚ ਡਰ ਦਾ ਮਾਹੌਲ ਹੈ।


DIsha

Content Editor

Related News