ਦਿੱਲੀ ਦੇ ਸਭ ਤੋਂ ਬਜ਼ੁਰਗ ਵੋਟਰ 111 ਸਾਲਾ ਬਚਨ ਸਿੰਘ ਨੇ ਪਾਈ ਵੋਟ

05/12/2019 1:40:28 PM

ਨਵੀਂ ਦਿੱਲੀ— ਦਿੱਲੀ ਦੀਆਂ 7 ਲੋਕ ਸਭਾ ਸੀਟਾਂ 'ਤੇ ਐਤਵਾਰ ਨੂੰ ਹੋ ਰਹੀ ਵੋਟਿੰਗ 'ਚ ਇਕ ਪਾਸੇ ਜਿੱਥੇ ਰਾਮਨਾਥ ਕੋਵਿੰਦ, ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਉੱਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੋਟ ਕਰਨ ਵਾਲਿਆਂ 'ਚ ਮੁੱਖ ਰਹੇ, ਉੱਥੇ ਹੀ ਦੂਜੇ ਪਾਸੇ ਰਾਜਧਾਨੀ ਦੇ ਸਭ ਤੋਂ ਬਜ਼ੁਰਗ ਵੋਟਰ 111 ਸਾਲ ਦੇ ਬਚਨ ਸਿੰਘ ਨੇ ਵੀ ਵੋਟ ਦੇ ਅਧਿਕਾਰ ਦੇ ਵਰਤੋਂ ਕੀਤੀ। ਦਿੱਲੀ ਚੋਣ ਦਫ਼ਤਰ ਵਲੋਂ ਅਧਿਕਾਰੀਆਂ ਨੇ ਸ਼੍ਰੀ ਸਿੰਘ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ।

ਪੱਛਮੀ ਜ਼ਿਲੇ ਦੇ ਚੋਣ ਅਧਿਕਾਰੀ ਅਜੀਮੁਲ ਹਕ ਨੇ ਬਚਨ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਸੀ। ਸ਼੍ਰੀ ਸਿੰਘ ਨੇ ਤਿਲਕ ਵਿਹਾਰ ਦੇ ਸੰਤਗੜ੍ਹ ਸਥਿਤ ਵੋਟਿੰਗ ਕੇਂਦਰ 'ਤੇ ਵੋਟ ਪਾਈ। ਉਹ ਵੋਟਿੰਗ ਕੇਂਦਰ ਤੱਕ ਵ੍ਹੀਲ ਚੇਅਰ 'ਤੇ ਗਏ। ਤਿੰਨ ਮਹੀਨੇ ਪਹਿਲਾਂ ਲਕਵਾ ਪੀੜਤ ਹੋਏ ਬਚਨ ਸਿੰਘ ਉਂਝ ਤਾਂ ਆਪਣਾ ਜੀਵਨ ਬਿਸਤਰ 'ਤੇ ਹੀ ਬਤੀਤ ਕਰ ਰਹੇ ਹਨ ਪਰ ਵੋਟ ਪਾਉਣ ਦੇ ਉਨ੍ਹਾਂ ਦੇ ਜਜ਼ਬੇ 'ਚ ਕੋਈ ਕਮੀ ਨਜ਼ਰ ਨਹੀਂ ਆਈ। ਸ਼੍ਰੀ ਸਿੰਘ ਦਾ ਸਭ ਤੋਂ ਛੋਟਾ ਬੇਟਾ ਜਸਬੀਰ ਸਿੰਘ (63) ਵੀ ਸੀਨੀਅਰ ਨਾਗਰਿਕ ਦੀ ਸ਼੍ਰੇਣੀ 'ਚ ਆਉਂਦਾ ਹੈ। 17ਵੀਂ ਲੋਕ ਸਭਾ ਲਈ ਦਿੱਲੀ ਦੀਆਂ 7 ਸੀਟਾਂ 'ਤੇ 100 ਸਾਲਾਂ ਤੋਂ ਵਧ ਦੇ ਵੋਟਰਾਂ ਦੀ ਗਿਣਤੀ 96 ਹੈ। ਦਿੱਲੀ 'ਚ ਮਹਿਲਾ ਵੋਟਰਾਂ 'ਚ ਸਭ ਤੋਂ ਬਜ਼ੁਰਗ 110 ਸਾਲ ਦੀ ਰਾਮ ਪਿਆਰੀ ਸ਼ੰਖਵਾਰ ਹੈ, ਜੋ ਪੂਰਬੀ ਦਿੱਲੀ ਦੇ ਕੋਂਡਲੀ ਖੇਤਰ ਦੀ ਰਹਿਣ ਵਾਲੀ ਹੈ।


DIsha

Content Editor

Related News