ਦਿੱਲੀ ਦੇ ਸਭ ਤੋਂ ਵੱਡੇ ਦਵਾਈ ਬਜ਼ਾਰ ਤੱਕ ਪਹੁੰਚਿਆ ਕੋਰੋਨਾ ਦਾ ਖਤਰਾ, 4 ਜੂਨ ਤੱਕ ਕੀਤਾ ਗਿਆ ਬੰਦ

05/31/2020 3:00:43 PM

ਨਵੀਂ ਦਿੱਲੀ- ਦਿੱਲੀ ਦੀ ਸਭ ਤੋਂ ਵੱਡੀ ਹੋਲਸੇਲ ਦਵਾਈ ਮਾਰਕੀਟ ਭਗੀਰਥ ਪਲੇਸ ਨੂੰ 4 ਜੂਨ ਤੱਕ ਬੰਦ ਕਰ ਦਿੱਤਾ ਗਿਆ ਹੈ। ਮਾਰਕੀਟ 'ਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਮਾਰਕੀਟ ਐਸੋਸੀਏਸ਼ਨ ਵਲੋਂ ਬੰਦ ਕਰਨ ਦਾ ਫੈਸਲਾ ਲਿਆ ਗਿਆ। ਬਜ਼ਾਰ 'ਚ ਵਧਦੇ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਕਾਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਉਪਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਸੀ ਕਿ ਬਜ਼ਾਰ ਨੂੰ ਸਾਫ਼ ਕੀਤਾ ਜਾਵੇ ਅਤੇ ਤੁਰੰਤ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਕੈਟ ਦੇ ਰਾਸ਼ਟਰੀ ਮਹਾਮੰਤਰੀ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਬਜ਼ਾਰਾਂ ਦੀ ਸਫਾਈ ਲਈ ਕਈ ਵਾਰ ਸਰਕਾਰ ਦਾ ਧਿਆਨ ਆਕਰਸ਼ਤ ਕਰਨ ਤੋਂ ਬਾਅਦ ਵੀ ਹਾਲੇ ਤੱਕ ਇਸ ਦਿਸ਼ਾ 'ਚ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ।

ਦੇਸ਼ ਭਰ 'ਚ ਤਾਲਾਬੰਦੀ ਦੀ ਸ਼ੁਰੂਆਤ ਦੇ ਸਮੇਂ ਦੇਸ਼ ਭਰ ਦੇ ਸਾਰੇ ਬਜ਼ਾਰ ਬੰਦ ਕਰ ਦਿੱਤੇ ਗਏ ਸਨ ਪਰ ਦਿੱਲੀ ਦੇ ਦਵਾਈ ਬਜ਼ਾਰ ਨੂੰ ਖੋਲ੍ਹਿਆ ਗਿਆ ਸੀ। ਐਮਰਜੈਂਸੀ ਸਰਵਿਸ ਹੋਣ ਕਾਰਨ ਇਨ੍ਹਾਂ ਦੁਕਾਨਾਂ ਨੂੰ ਲਗਾਤਾਰ ਖੋਲ੍ਹਿਆ ਗਿਆ। ਇਹ ਫੈਸਲਾ ਇਸ ਲਈ ਕੀਤਾ ਗਿਆ ਸੀ, ਜਿਸ ਨਾਲ ਰੋਜ਼ਾਨਾ ਕੰਮ ਆਉਣ ਵਾਲੀ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਨਾਲ ਜੁੜੀਆਂ ਦਵਾਈਆਂ ਦੀ ਸਪਲਾਈ ਘੱਟ ਨਾ ਪਵੇ। ਦਿੱਲੀ ਸਰਕਾਰ ਨੇ ਸਾਰੇ ਬਜ਼ਾਰਾਂ ਨੂੰ ਜਦੋਂ ਓਡ-ਈਵਨ ਫਾਰਮੂਲੇ ਦੇ ਅਧੀਨ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ, ਉਦੋਂ ਵੀ ਇਹ ਮਾਰਕੀਟ ਪੂਰੀ ਤਰ੍ਹਾਂ ਨਾਲ ਖੋਲ੍ਹਿਆ ਗਿਆ ਸੀ।

DIsha

This news is Content Editor DIsha