ਦਿੱਲੀ ਦੀ ਹਵਾ ''ਚ ਜ਼ਹਿਰ 500 ਦੇ ਪਾਰ, ਅਗਲੇ 2 ਦਿਨਾਂ ਤੱਕ ਰਾਹਤ ਦੇ ਆਸਾਰ ਨਹੀਂ

10/30/2019 10:01:58 AM

ਨਵੀਂ ਦਿੱਲੀ— ਦਿੱਲੀ 'ਚ ਦੀਵਾਲੀ ਦੇ ਬਾਅਦ ਤੋਂ ਪ੍ਰਦੂਸ਼ਣ ਦਾ ਪੱਧਰ 'ਗੰਭੀਰ' ਸ਼੍ਰੇਣੀ 'ਚ ਪਹੁੰਚ ਗਿਆ ਹੈ। ਰਾਜਧਾਨੀ ਦੇ ਨੇੜੇ-ਤੇੜੇ ਦੇ ਇਲਾਕੇ ਵੀ ਗੈਸ ਚੈਂਬਰ ਬਣੇ ਹੋਏ ਹਨ ਅਤੇ ਅਗਲੇ 2 ਦਿਨਾਂ ਤੱਕ ਰਾਹਤ ਦੇ ਆਸਾਰ ਵੀ ਨਹੀਂ ਹਨ। ਦਿੱਲੀ 'ਚ ਬੁੱਧਵਾਰ ਸਵੇਰੇ ਪੀਐੱਮ-2.5 ਦਾ ਪੱਧਰ 500 (ਗੰਭੀਰ) ਅਤੇ ਪੀਐੱਮ-10 ਦਾ ਪੱਧਰ 379 (ਬਹੁਤ ਗੰਭੀਰ) ਸਥਿਤੀ 'ਚ ਰਿਹਾ। ਇਸ ਤੋਂ ਬਾਅਦ ਸਥਿਤੀ 'ਐਮਰਜੈਂਸੀ ਗੰਭੀਰ' 'ਚ ਪਹੁੰਚ ਜਾਂਦੀ ਹੈ। ਦਿੱਲੀ 'ਚ ਮੰਗਲਵਾਰ ਨੂੰ ਏ.ਕਊ.ਆਈ. 400 ਤੱਕ ਦਰਜ ਕੀਤਾ ਗਿਆ ਸੀ। ਗਾਜ਼ੀਆਬਾਦ ਦੀ ਹਵਾ 'ਚ ਸਭ ਤੋਂ ਵਧ ਪ੍ਰਦੂਸ਼ਣ ਦਰਜ ਕੀਤਾ ਗਿਆ। ਸਵੇਰੇ 8 ਵਜੇ ਦਿੱਲੀ ਦੇ ਆਰਕੇਪੁਰਮ 'ਚ ਪੀਐੱਮ-2.5 192 ਅਤੇ ਪੀਐੱਮ-10 167 ਦਰਜ ਕੀਤਾ ਗਿਆ। ਦਿੱਲੀ ਦੇ ਨੇੜੇ-ਤੇੜੇ ਦੀ ਸਥਿਤੀ ਹੋਰ ਵੀ ਬੁਰੀ ਹੈ। ਨੋਇਡਾ 'ਚ ਪੀਐੱਮ-2.5 312 ਅਤੇ ਪੀਐੱਮ-10 276 ਰਿਹਾ। ਉੱਥੇ ਹੀ ਗਾਜ਼ੀਆਬਾਦ 'ਚ ਪੀਐੱਮ-2.5 ਦਾ ਪੱਧਰ 381 ਅਤੇ ਪੀਐੱਮ-10 339 ਤੱਕ ਜਾ ਪਹੁੰਚਿਆ। ਇਸ ਲਿਹਾਜ ਨਾਲ ਦਿੱਲੀ ਤੋਂ ਵੀ ਵਧ ਨੋਇਡਾ ਅਤੇ ਗਾਜ਼ੀਆਬਾਦ ਹਵਾ ਪ੍ਰਦੂਸ਼ਣ ਤੋਂ ਪ੍ਰਭਾਵਿਤ ਹਨ।

ਅਗਲੇ 2 ਦਿਨਾਂ ਤੱਕ ਰਾਹਤ ਦੇ ਆਸਾਰ ਨਹੀਂ
ਮੌਸਮ ਵਿਭਾਗ ਅਨੁਸਾਰ ਹਵਾ ਦਾ ਪ੍ਰਵਾਹ ਬਹੁਤ ਘੱਟ ਹੋਣ ਕਾਰਨ ਇਹ ਪ੍ਰਦੂਸ਼ਣ ਦਿੱਲੀ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਰੁਕ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ 2 ਦਿਨਾਂ ਤੱਕ ਰਾਹਤ ਦੇ ਆਸਾਰ ਨਹੀਂ ਹਨ। ਜ਼ਿਕਰਯੋਗ ਹੈ ਕਿ 0-50 ਤੱਕ ਦਾ ਏ.ਕਊ.ਆਈ. 'ਚੰਗਾ' ਮੰਨਿਆ ਜਾਂਦਾ ਹੈ। 51-100 ਤੱਕ 'ਸੰਤੋਸ਼ਜਨਕ', 101-200 'ਮੱਧਮ', 201-300 'ਖਰਾਬ', 301-400 'ਬਹੁਤ ਖਰਾਬ' ਅਤੇ ਇਸ ਤੋਂ ਉੱਪਰ ਗੰਭੀਰ ਸ਼੍ਰੇਣੀ 'ਚ ਆਉਂਦਾ ਹੈ। 500 ਦੇ ਉੱਪਰ ਏ.ਕਊ.ਆਈ. ਗੰਭੀਰ ਅਤੇ ਐਮਰਜੈਂਸੀ ਸਥਿਤੀ ਲਈ ਹੁੰਦਾ ਹੈ।

ਪਰਾਲੀ ਦੇ ਧੂੰਏ ਨੇ ਵਧਾਇਆ ਪ੍ਰਦੂਸ਼ਣ
ਸਫ਼ਰ ਅਨੁਸਾਰ ਮੰਗਲਵਾਰ ਨੂੰ ਪਰਾਲੀ ਦੇ ਧੂੰਏ ਨੇ ਦਿੱਲੀ ਨੂੰ 25 ਫੀਸਦੀ ਤੱਕ ਪ੍ਰਦੂਸ਼ਿਤ ਕੀਤਾ। ਅੱਜ ਇਹ ਵਧ ਕੇ 29 ਫੀਸਦੀ ਹੋ ਸਕਦਾ ਹੈ। 27 ਅਕਤੂਬਰ ਨੂੰ ਪਰਾਲੀ ਦੇ ਮਾਮਲੇ ਕੁਝ ਘੱਟ ਹੋਏ ਸਨ ਪਰ ਹੁਣ ਕਿਸਾਨ ਵੱਡੀ ਗਿਣਤੀ 'ਚ ਪਰਾਲੀ ਸਾੜ ਰਹੇ ਹਨ। 24 ਘੰਟਿਆਂ 'ਚ ਪਰਾਲੀ ਦੇ ਮਾਮਲੇ 1654 ਤੋਂ ਵਧ ਕੇ 2577 'ਤੇ ਪਹੁੰਚ ਗਏ ਹਨ। ਹਵਾਵਾਂ ਦਾ ਰੁਕ ਵੀ ਉੱਤਰ-ਪੱਛਮ ਦਾ ਹੈ। ਇਸ ਕਾਰਨ ਪਰਾਲੀ ਦਾ ਧੂੰਆਂ ਆਸਾਨੀ ਨਾਲ ਦਿੱਲੀ ਪਹੁੰਚ ਰਿਹਾ ਹੈ। ਅਗਲੇ 2 ਦਿਨ ਏਅਰ ਕਵਾਲਿਟੀ ਇੰਡੈਕਸ ਇਸੇ ਤਰ੍ਹਾਂ ਦਾ ਬਣਿਆ ਰਹੇਗਾ। ਹਾਲਾਂਕਿ ਦਿਨ 'ਚ ਕਦੇ-ਕਦੇ ਇਹ ਗੰਭੀਰ ਸ਼੍ਰੇਣੀ 'ਚ ਵੀ ਪਹੁੰਚ ਸਕਦਾ ਹੈ। ਇਕ ਨਵੰਬਰ ਤੋਂ ਹੀ ਸਥਿਤੀ 'ਚ ਸੁਧਾਰ ਦੀ ਸੰਭਾਵਨਾ ਹੈ।

DIsha

This news is Content Editor DIsha