ਹੁਣ ਦਿੱਲੀ ਦੇ ਸੀਲਮਪੁਰ 'ਚ ਬਵਾਲ, ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਸੁੱਟੇ ਪੱਥਰ

12/17/2019 3:15:12 PM

ਨਵੀਂ ਦਿੱਲੀ— ਦਿੱਲੀ ਦੇ ਸੀਲਮਪੁਰ ਇਲਾਕੇ 'ਚ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਅੱਜ ਯਾਨੀ ਮੰਗਲਵਾਰ ਨੂੰ ਜ਼ੋਰਦਾਰ ਪ੍ਰਦਰਸ਼ਨ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਡੀ.ਟੀ.ਸੀ. ਦੀਆਂ ਤਿੰਨ ਬੱਸਾਂ 'ਚ ਭੰਨ-ਤੋੜ ਕੀਤੀ। ਪ੍ਰਦਰਸ਼ਨਕਾਰੀਆਂ ਨੇ ਜਾਫਰਾਬਾਦ ਇਲਾਕੇ 'ਚ ਕਈ ਗੱਡੀਆਂ ਨੂੰ ਅੱਗ ਲੱਗਾ ਦਿੱਤੀ। ਹਾਲਾਤ ਨੂੰ ਕੰਟਰੋਲ 'ਚ ਲਿਆਉਣ ਲਈ ਪੁਲਸ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ। ਪ੍ਰਦਰਸ਼ਨ ਤੋਂ ਬਾਅਦ ਇਲਾਕੇ 'ਚ ਤਣਾਅ ਹੈ।
PunjabKesari3 ਮੈਟਰੋ ਸਟੇਸ਼ਨ ਬੰਦ
ਪ੍ਰਦਰਸ਼ਨਕਾਰੀਆਂ ਵਲੋਂ ਬੱਸਾਂ 'ਚ ਭੰਨ-ਤੋੜ ਦੇ ਨਾਲ ਹੀ ਪੁਲਸ 'ਤੇ ਪੱਥਰਬਾਜ਼ੀ ਵੀ ਕੀਤੀ ਗਈ। ਇਲਾਕੇ 'ਚ ਤਣਾਅ ਵਧਦਾ ਦੇਖ 3 ਮੈਟਰੋ ਸਟੇਸ਼ਨ ਵੈਲਕਮ, ਜਾਫਰਾਬਾਦ ਅਤੇ ਮੌਜਪੁਰ-ਬਾਬਰਪੂ ਦਾ ਐਂਟਰੀ ਅਤੇ ਐਗਜਿਟ ਗੇਟ ਵੀ ਬੰਦ ਕਰ ਦਿੱਤਾ ਗਿਆ। ਸੀਲਮਪੁਰ ਤੋਂ ਪ੍ਰਦਰਸ਼ਨਕਾਰੀਆਂ ਦਾ ਮਾਰਚ ਸ਼ੁਰੂ ਹੋਇਆ ਸੀ, ਜੋ ਜਾਫਰਾਬਾਦ ਇਲਾਕੇ 'ਚ ਪਹੁੰਚ ਕੇ ਹਿੰਸਕ ਹੋ ਗਿਆ।PunjabKesari
ਸੀਲਮਪੁਰ ਤੋਂ ਜਾਫਰਾਬਾਦ ਜਾਣ ਵਾਲਾ ਰੋਡ ਬੰਦ
ਇਲਾਕੇ 'ਚ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਟਰੈਫਿਕ ਪੁਲਸ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਸੀਲਮਪੁਰ ਤੋਂ ਜਾਫਰਾਬਾਦ ਜਾਣ ਵਾਲੇ ਰੋਡ 'ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਜਾਮੀਆ 'ਚ ਵੀ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਪ੍ਰਦਰਸ਼ਨ ਹਿੰਸਕ ਹੋ ਗਿਆ ਸੀ। ਇਸ ਤੋਂ ਬਾਅਦ ਪੁਲਸ ਨੂੰ ਵੀ ਬਲ ਦੀ ਵਰਤੋਂ ਕਰਨੀ ਪਈ। ਦਿੱਲੀ ਪੁਲਸ ਦਾ ਅੱਜ ਇਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ, ਜਿਸ 'ਚ ਪੁਲਸ ਪੱਥਰਬਾਜ਼ੀ ਨਹੀਂ ਕਰਨ ਦੀ ਅਪੀਲ ਜਾਮੀਆ ਪ੍ਰਦਰਸ਼ਨ ਦੌਰਾਨ ਕਰ ਰਹੀ ਹੈ।


DIsha

Content Editor

Related News