ਦਿੱਲੀ ''ਚ CRPF ਦੇ ਮੁੱਖ ਮੈਡੀਕਲ ਅਧਿਕਾਰੀ ਨੂੰ ਹੋਇਆ ਕੋਰੋਨਾ, ਹਸਪਤਾਲ ''ਚ ਭਰਤੀ

06/11/2020 2:00:36 PM

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਦਿੱਲੀ 'ਚ ਸੀ.ਆਰ.ਪੀ.ਐੱਫ. ਦੇ ਚੀਫ ਮੈਡੀਕਲ ਅਫ਼ਸਰ (ਸੀ.ਐੱਮ.ਓ.) ਵੀ ਕੋਰੋਨਾ ਪੀੜਤ ਹੋ ਚੁਕੇ ਹਨ। ਸੀ.ਐੱਮ.ਓ. ਨੂੰ ਓਖਲਾ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਭੇਜ ਦਿੱਤਾ ਗਿਆ ਹੈ। ਸੀ.ਆਰ.ਪੀ.ਐੱਫ. 'ਚ ਹੁਣ ਤੱਕ ਕੁੱਲ 544 ਕਾਮੇ ਕੋਰੋਨਾ ਪੀੜਤ ਪਾਏ ਗਏ ਹਨ, ਜਿਨ੍ਹਾਂ 'ਚੋਂ 353 ਠੀਕ ਹੋ ਚੁਕੇ ਹਨ ਅਤੇ 4 ਦੀ ਮੌਤ ਹੋ ਗਈ ਹੈ। ਦਿੱਲੀ 'ਚ ਆਮ ਜਨਤਾ ਦੇ ਨਾਲ-ਨਾਲ ਸਿਹਤ ਕਾਮੇ, ਡਾਕਟਰ, ਨਰਸ, ਪੈਰਾ-ਮੈਡੀਕਲ ਸਟਾਫ਼, ਪੁਲਸ ਕਾਮੇ, ਸਫ਼ਾਈ ਕਾਮੇ, ਮੈਟਰੋ ਦੇ ਕਾਮੇ, ਕੇਂਦਰ ਅਤੇ ਦਿੱਲੀ ਸਰਕਾਰ ਦੇ ਕਈ ਕਾਮੇ ਕੋਰੋਨਾ ਪੀੜਤ ਹੋ ਚੁਕੇ ਹਨ। ਸਰਕਾਰੀ ਬਿਲਡਿੰਗਾਂ ਨੂੰ ਕਈ ਵਾਰ ਪੀੜਤ ਵਿਅਕਤੀ ਮਿਲਣ ਕਾਰਨ ਬੰਦ ਕਰਵਾਇਆ ਗਿਆ ਹੈ।

ਦਿੱਲੀ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇੱਥੇ ਬੁੱਧਵਾਰ ਨੂੰ 24 ਘੰਟਿਆਂ 'ਚ ਕੋਰੋਨਾ ਦੇ 1501 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਕ ਦਿਨ 'ਚ 48 ਮਰੀਜ਼ਾਂ ਦੀ ਜਾਨ ਗਈ ਹੈ। ਉੱਥੇ ਹੀ ਇਸ ਵਿਚ 384 ਲੋਕ ਠੀਕ ਹੋ ਚੁਕੇ ਹਨ। ਇਸ ਦੇ ਨਾਲ ਹੀ ਰਾਜਧਾਨੀ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ 32810 ਹੋ ਗਏ ਹਨ। ਇਨਫੈਕਸ਼ਨ ਦੇ ਕੁੱਲ ਮਾਮਲਿਆਂ 'ਚ ਸਰਗਰਮ ਮਾਮਲਿਆਂ ਦੀ ਗਿਣਤੀ 19,581 ਹੈ। ਉੱਥੇ ਹੀ 12,245 ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁਕੇ ਹਨ।


DIsha

Content Editor

Related News