ਦਿੱਲੀ ''ਚ ਕੋਰੋਨਾ ਆਫ਼ਤ: 4 ਹਜ਼ਾਰ ਤੋਂ ਵਧੇਰੇ ਮੌਤਾਂ, 24 ਘੰਟਿਆਂ ''ਚ ਆਏ 961 ਨਵੇਂ ਕੇਸ

08/02/2020 4:33:58 PM

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ 'ਚ ਐਤਵਾਰ ਨੂੰ ਕੋਵਿਡ-19 ਦੇ 961 ਨਵੇਂ ਮਾਮਲੇ ਸਾਹਮਣੇ ਆਏ ਹਨ। ਦਿੱਲੀ ਸਰਕਾਰ ਦੇ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ 'ਚ 15 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਨਾਲ ਦਿੱਲੀ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4,004 ਹੋ ਗਈ ਹੈ। ਫਿਲਹਾਲ ਕੋਵਿਡ-19 ਮਾਮਲਿਆਂ ਦੀ ਗਿਣਤੀ 1,37,677 ਹੈ, ਜਿਨ੍ਹਾਂ 'ਚੋਂ 10,456 ਸਰਗਰਮ ਮਾਮਲੇ ਹਨ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ, ਪਿਛਲੇ 24 ਘੰਟਿਆਂ 'ਚ 4,289 ਆਰ.ਟੀ.-ਪੀ.ਸੀ.ਆਰ. ਅਤੇ 8,441 ਰੈਪਿਡ ਐਂਟੀਜੋਨ ਟੈਸਟ ਕੀਤੇ ਗਏ ਹਨ।

ਦਿੱਲੀ 'ਚ ਹੁਣ ਤੱਕ ਕੁੱਲ 1,23,317 ਮਰੀਜ਼ ਰਿਕਵਰ ਹੋ ਚੁਕੇ ਹਨ। ਕੋਰੋਨਾ ਦਾ ਰਿਕਵਰੀ ਰੇਟ ਹੁਣ 89.56 ਫੀਸਦੀ ਹੋ ਗਿਆ ਹੈ। ਯਾਨੀ ਕਰੀਬ 10 ਫੀਸਦੀ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਦਿੱਲੀ ਇਕੱਲਾ ਅਜਿਹਾ ਸ਼ਹਿਰ ਹੈ, ਜਿੱਥੇ ਠੀਕ ਹੋਣ ਵਾਲਿਆਂ ਦਾ ਫੀਸਦੀ 90 ਦੇ ਨੇੜੇ-ਤੇੜੇ ਪਹੁੰਚ ਗਿਆ ਹੈ। ਇਕ ਹਫ਼ਤੇ ਪਹਿਲਾਂ ਦਿੱਲੀ ਦਾ ਰਿਕਵਰੀ ਰੇਟ 87.29 ਸੀ। ਦਿੱਲੀ 'ਚ ਇਸ ਸਮੇਂ ਕੰਟੇਨਮੈਂਟ ਜੋਨਸ ਦੀ ਗਿਣਤੀ 496 ਦੱਸੀ ਗਈ ਹੈ।

DIsha

This news is Content Editor DIsha