ਦਿੱਲੀ ''ਚ ਨਵੀਂ ਆਫ਼ਤ! ਠੀਕ ਹੋਣ ਤੋਂ ਬਾਅਦ ਮੁੜ ਕੋਰੋਨਾ ਪਾਜ਼ੇਟਿਵ ਹੋ ਰਹੇ ਮਰੀਜ਼

08/18/2020 11:38:41 AM

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਜਿੱਥੇ ਇਕ ਪਾਸੇ ਕੋਰੋਨਾ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਸੁਧਾਰ ਦੇ ਨਾਲ ਫਿਰ ਤੋਂ 90 ਫੀਸਦੀ ਦੇ ਪਾਰ ਪਹੁੰਚ ਗਈ ਹੈ ਤਾਂ ਉੱਥੇ ਹੀ ਦੂਜੇ ਪਾਸੇ ਇੱਥੇ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਸੂਬੇ ਦੇ ਕੁਝ ਹਸਪਤਾਲਾਂ ਅਨੁਸਾਰ ਤਾਂ ਕੋਰੋਨਾ ਵਾਇਰਸ ਨਾਲ ਠੀਕ ਹੋ ਚੁਕੇ ਮਰੀਜ਼ ਹੁਣ ਫਿਰ ਤੋਂ ਪੀੜਤ ਹੋ ਰਹੇ ਹਨ। ਦਿੱਲੀ ਸਰਕਾਰ ਵਲੋਂ ਸੰਚਾਲਤ ਰਾਜੀਵ ਗਾਂਧੀ ਸੁਪਰ ਸਪੈਸ਼ਿਏਲਿਟੀ ਹਸਪਤਾਲ ਅਨੁਸਾਰ ਕੋਰੋਨਾ ਨਾਲ ਠੀਕ ਹੋਣ ਚੁਕੇ 2 ਮਰੀਜ਼ਾਂ 'ਚ ਮੁੜ ਇਨਫੈਕਸ਼ਨ ਪਾਇਆ ਗਿਆ ਹੈ। ਦਵਾਰਕਾ ਦੇ ਆਕਾਸ਼ ਹੈਲਥਕੇਅਰ ਹਸਪਤਾਲ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਵਾਰ ਇਨਫੈਕਸ਼ਨ ਨਾਲ ਮਰੀਜ਼ ਦੀ ਮੌਤ ਹੋ ਗਈ।

ਦਿੱਲੀ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਦਿੱਲੀ ਦਾ ਸਥਾਨ ਸਭ ਤੋਂ ਵੱਧ ਰਿਕਵਰੀ ਦਰ ਵਾਲੇ ਸੂਬਿਆਂ 'ਚ ਹੈ। ਦੱਸਣਯੋਗ ਹੈ ਕਿ ਇੱਥੇ ਜੁਲਾਈ ਦੀ ਤੁਲਨਾ 'ਚ ਅਗਸਤ 'ਚ ਕੋਵਿਡ-19 ਦੀ ਘੱਟ ਜਾਂਚ ਹੋਈ। ਸਰਕਾਰ ਦਾ ਕਹਿਣਾ ਹੈ ਕਿ ਇਨਫੈਕਸ਼ਨ ਦੇ ਮਾਮਲੇ ਘੱਟਣ ਕਾਰਨ ਜਾਂਚ ਵੀ ਘੱਟੀ ਹੈ। ਦਿੱਲੀ 'ਚ ਇਕ ਤੋਂ 15 ਅਗਸਤ ਦਰਮਿਆਨ ਕੋਵਿਡ-19 ਦੀ 2.58 ਲੱਖ ਜਾਂਚ ਕੀਤੀ ਗਈ, ਜਦੋਂ ਕਿ ਸਮਾਨ ਮਿਆਦ 'ਚ ਜੁਲਾਈ 'ਚ 3.13 ਲੱਖ ਜਾਂਚ ਹੋਈ ਸੀ। ਦਿੱਲੀ 'ਚ 16 ਤੋਂ 31 ਜੁਲਾਈ ਦਰਮਿਆਨ 2.96 ਲੱਖ ਤੋਂ ਵੱਧ ਜਾਂਚ ਹੋਈ।

DIsha

This news is Content Editor DIsha