ਦਿੱਲੀ : ਮਾਸਕ ਨਹੀਂ ਲਗਾਉਣ ''ਤੇ ਵਸੂਲਿਆਂ ਇੰਨਾ ਜ਼ੁਰਮਾਨਾ, ਰਕਮ ਸੁਣ ਰਹਿ ਜਾਵੋਗੇ ਹੈਰਾਨ

07/21/2020 3:58:44 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਨੇ 2 ਚੀਜ਼ਾਂ ਜ਼ਰੂਰੀ ਦੱਸੀਆਂ ਹਨ, ਇਕ ਸੋਸ਼ਲ ਡਿਸਟੈਂਸਿੰਗ ਅਤੇ ਦੂਜਾ ਘਰ ਦੇ ਬਾਹਰ ਮਾਸਕ ਪਹਿਨਣਾ। ਕਈ ਲੋਕ ਅਜਿਹੇ ਹਨ, ਜੋ ਇਨ੍ਹਾਂ 2 ਨਿਯਮਾਂ ਨੂੰ ਸੀਰੀਅਸ ਨਹੀਂ ਲੈਂਦੇ। ਦਿੱਲੀ 'ਚ ਤਾਂ ਖਾਸ ਕਰ ਕੇ ਕਈ ਲੋਕਾਂ ਨੂੰ ਬਿਨਾਂ ਮਾਸਕ ਦੇ ਦੇਖਿਆ ਗਿਆ। ਅਜਿਹੇ 'ਚ ਪੁਲਸ ਨੇ ਇਨ੍ਹਾਂ ਲੋਕਾਂ 'ਤੇ ਭਾਰੀ ਜ਼ੁਰਮਾਨਾ ਲਗਾਇਆ। ਰਾਜਧਾਨੀ 'ਚ ਮਾਸਕ ਨਾ ਲਗਾਉਣ 'ਤੇ ਜੋ ਜ਼ੁਰਮਾਨਾ ਜਮ੍ਹਾ ਹੋਇਆ ਹੈ, ਉਸ ਦੀ ਰਕਮ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਮਾਸਕ ਨਾ ਪਹਿਨਣ 'ਤੇ ਲਗਾਏ ਜ਼ੁਰਮਾਨੇ 'ਤੇ 2.4 ਕਰੋੜ ਰੁਪਏ ਤੱਕ ਰਕਮ ਇਕੱਠੀ ਹੋਈ ਹੈ। ਇਹ ਜ਼ੁਰਮਾਨਾ ਪਿਛਲੇ ਸਾਢੇ 3 ਮਹੀਨਿਆਂ 'ਚ ਜਮ੍ਹਾ ਹੋਇਆ ਹੈ। ਦਿੱਲੀ ਪੁਲਸ ਨੇ ਜਾਣਕਾਰੀ ਦਿੱਤੀ ਕਿ ਇਕ ਅਪ੍ਰੈਲ ਤੋਂ ਹੁਣ ਤੱਕ 47 ਹਜ਼ਾਰ 970 ਲੋਕਾਂ ਨੂੰ ਬਿਨਾਂ ਮਾਸਕ ਦੇ ਫੜਿਆ ਗਿਆ ਸੀ।

6 ਮਹੀਨੇ ਤੱਕ ਦੀ ਜੇਲ ਵੀ ਹੋ ਸਕਦੀ ਹੈ
ਸਰਕਾਰੀ ਆਦੇਸ਼ ਨਹੀਂ ਮੰਨਣ 'ਤੇ ਪੁਲਸ ਨੇ ਕਈ ਲੋਕਾਂ 'ਤੇ ਐੱਫ.ਆਈ.ਆਰ. ਵੀ ਦਰਜ ਕੀਤੀ। ਉੱਥੇ ਹੀ ਪੁਲਸ ਨੇ ਨਿਯਮ ਤੋੜ ਰਹੇ ਲੋਕਾਂ ਨੂੰ ਮਾਸਕ ਵੀ ਵੰਡੇ ਹਨ। ਦਿੱਲੀ ਪੁਲਸ ਅਨੁਸਾਰ ਉਸ ਨੇ ਹੁਣ ਤੱਕ 1,35,083 ਮਾਸਕ ਵੰਡੇ ਹਨ। ਇਸ ਦੇ ਬਾਵਜੂਦ ਵੀ ਕਈ ਲੋਕ ਮਾਸਕ ਨਹੀਂ ਪਹਿਨਦੇ ਹਨ। ਪੁਲਸ ਨੇ ਦੱਸਿਆ ਕਿ ਮਾਸਕ ਨਾ ਪਹਿਨਣ ਦੇ ਮਾਮਲੇ 'ਚ ਸਾਊਥ ਦਿੱਲੀ ਦੇ ਲੋਕ ਸਭ ਤੋਂ ਅੱਗੇ ਹਨ। ਉੱਥੇ 5,539 ਲੋਕਾਂ 'ਤੇ ਜ਼ੁਰਮਾਨਾ ਹੋ ਚੁੱਕਿਆ ਹੈ। ਦੱਸਣਯੋਗ ਹੈ ਕਿ ਦਿੱਲੀ 'ਚ ਮਾਸਕ ਨਾ ਪਹਿਨਣ 'ਤੇ 500 ਤੋਂ ਲੈ ਕੇ 1000 ਰੁਪਏ ਤੱਕ ਦਾ ਜ਼ੁਰਮਾਨਾ ਹੈ। ਇਸ ਦੇ ਨਾਲ ਹੀ 6 ਮਹੀਨੇ ਤੱਕ ਦੀ ਜੇਲ ਵੀ ਹੋ ਸਕਦੀ ਹੈ।

ਕਾਰ ਚਾਲਕਾਂ ਨੇ ਤੋੜੇ ਸਭ ਤੋਂ ਵੱਧ ਰੂਲ
ਦਿੱਲੀ ਪੁਲਸ ਨੇ ਦੱਸਿਆ ਕਿ ਸਭ ਤੋਂ ਵੱਧ ਰੂਲ ਤੋੜਨ ਵਾਲਿਆਂ 'ਚ ਕਾਰ ਚਾਲਕ ਸਨ। ਕਈ ਲੋਕਾਂ ਨੇ ਕਾਰ ਚਲਾਉਂਦੇ ਸਮੇਂ ਮਾਸਕ ਨਹੀਂ ਪਹਿਨਿਆ ਸੀ। ਉੱਥੇ ਹੀ ਪੁਲਸ ਨੇ ਮੂੰਹ 'ਤੇ ਰੂਮਾਲ ਬੰਨ੍ਹ ਕੇ ਘੁੰਮ ਰਹੇ ਲੋਕਾਂ 'ਤੇ ਵੀ ਜ਼ੁਰਮਾਨਾ ਲਗਾਇਆ। ਦਰਅਸਲ ਪੁਲਸ ਨੇ ਕਿਹਾ ਕਿ ਇਹ ਲੋਕ ਗਲਤ ਤਰੀਕੇ ਨਾਲ ਰੂਮਾਲ ਬੰਨ੍ਹ ਬਾਹਰ ਨਿਕਲੇ ਸਨ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਿਯਮ ਅਨੁਸਾਰ ਮੂੰਹ 'ਤੇ ਡਬਲ ਲੇਅਰ ਦਾ ਹੋਣਾ ਜ਼ਰੂਰੀ ਹੈ। ਯਾਨੀ ਕਿ ਨੱਕ ਅਤੇ ਮੂੰਹ ਦੋਵੇਂ ਕਵਰ ਹੋਣੇ ਜ਼ਰੂਰੀ ਹਨ।

DIsha

This news is Content Editor DIsha