ਦਿੱਲੀ ''ਚ ਹੁਣ ਤੱਕ 2098 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ : MCD

06/11/2020 5:10:38 PM

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਇੱਥੇ ਲਗਾਤਾਰ ਇਕ ਹਜ਼ਾਰ ਤੋਂ ਵੱਧ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਰੋਜ਼ਾਨਾ ਮੌਤ ਦਾ ਅੰਕੜਾ ਵੀ ਵਧ ਰਿਹਾ ਹੈ। ਦਿੱਲੀ ਸਰਕਾਰ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦਿੱਲੀ 'ਚ ਬੁੱਧਵਾਰ ਤੱਕ ਕੁੱਲ 984 ਲੋਕਾਂ ਦੀ ਮੌਤ ਹੋਈ ਹੈ ਪਰ ਇਸ ਵਿਚ ਐੱਮ.ਸੀ.ਡੀ. ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦਾ ਕਹਿਣਾ ਹੈ ਕਿ ਦਿੱਲੀ 'ਚ ਹੁਣ ਤੱਕ 2098 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ।

ਦਿੱਲੀ ਸਰਕਾਰ 'ਤੇ ਮੌਤ ਦਾ ਅੰਕੜਾ ਲੁਕਾਉਣ ਦਾ ਦੋਸ਼
ਦੱਸਣਯੋਗ ਹੈ ਕਿ ਦਿੱਲੀ ਸਰਕਾਰ 'ਤੇ ਲਗਾਤਾਰ ਕੋਰੋਨਾ ਨਾਲ ਸੰਬੰਧਤ ਮੌਤ ਦੇ ਅੰਕੜੇ ਲੁਕਾਉਣ ਦੇ ਗੰਭੀਰ ਦੋਸ਼ ਲੱਗਦੇ ਰਹੇ ਹਨ। ਦੋਸ਼ ਹੈ ਕਿ ਦਿੱਲੀ ਸਰਕਾਰ ਰਾਜਧਾਨੀ 'ਚ ਕੋਰੋਨਾ ਦੀ ਸਥਿਤੀ ਨੂੰ ਬਿਹਤਰ ਸਥਿਤੀ 'ਚ ਦਿਖਾਉਣ ਲਈ ਜਾਣਬੁੱਝ ਕੇ ਕੋਰੋਨਾ ਨਾਲ ਹੋਈ ਮੌਤ ਦੇ ਅੰਕੜੇ ਘੱਟ ਕਰ ਕੇ ਦਿਖਾ ਰਹੀ ਹੈ। ਅਜਿਹੇ 'ਚ ਦਿੱਲੀ ਨਗਰ ਨਿਗਮ ਦਾ ਇਹ ਖੁਲਾਸਾ ਸਾਰਿਆਂ ਨੂੰ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਹੈ।

10 ਜੂਨ ਤੱਕ ਹੋਈਆਂ ਇੰਨੀਆਂ ਮੌਤਾਂ
ਉੱਤਰੀ ਦਿੱਲੀ ਨਗਰ ਨਿਗਮ ਦੇ ਪ੍ਰਧਾਨ ਜੈਪ੍ਰਕਾਸ਼ ਨੇ ਵੀਰਵਾਰ ਨੂੰ ਦੱਸਿਆ ਕਿ ਮਾਰਚ ਤੋਂ 10 ਜੂਨ ਤੱਕ, ਦਿੱਲੀ 'ਚ ਸਾਰੇ 3 ਨਗਰ ਨਿਗਮਾਂ 'ਚ ਲਗਭਗ 2098 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ, ਜਿਨ੍ਹਾਂ ਦੇ ਅੰਤਿਮ ਸੰਸਕਾਰ ਹੋਏ ਹਨ।

DIsha

This news is Content Editor DIsha