ਟੈਸਟਿੰਗ ਵਧਣ ਕਰ ਕੇ ਦਿੱਲੀ ''ਚ ਜ਼ਿਆਦਾ ਦਿੱਸ ਰਹੇ ਹਨ ਕੋਰੋਨਾ ਦੇ ਮਾਮਲੇ : ਅਰਵਿੰਦ ਕੇਜਰੀਵਾਲ

06/26/2020 1:58:44 PM

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚਿੰਤਾ ਨਹੀਂ ਕਰਨ ਲਈ ਕਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਮਾਮਲੇ ਤੇਜ਼ੀ ਨਾਲ ਇਸ ਲਈ ਵਧ ਰਹੇ ਹਨ, ਕਿਉਂਕਿ ਟੈਸਟਿੰਗ 'ਚ ਤੇਜ਼ੀ ਆਈ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਜ਼ਿਆਦਾਤਰ ਲੋਕਾਂ ਨੂੰ ਹਲਕਾ ਕੋਰੋਨਾ ਹੋ ਰਿਹਾ ਹੈ, ਜਿਸ 'ਚ ਭਰਤੀ ਹੋਣ ਦੀ ਜ਼ਰੂਰਤ ਨਹੀਂ ਹੁੰਦੀ, ਮਰੀਜ਼ ਖੁਦ ਘਰ 'ਚ ਹੀ ਠੀਕ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਗੇ ਆਈ.ਸੀ.ਯੂ. ਵਾਲੇ ਬੈੱਡ ਵਧਾਏ ਜਾਣਗੇ।

ਟੈਸਟਿੰਗ ਵਧਣ ਕਰ ਕੇ ਮਾਮਲੇ ਜ਼ਿਆਦਾ ਦਿੱਸ ਰਹੇ ਹਨ
ਰਾਜਧਾਨੀ 'ਚ ਕੋਰਨੋਾ ਦੇ ਮਾਮਲੇ ਪਿਛਲੇ ਦਿਨੀਂ ਤੇਜ਼ੀ ਨਾਲ ਵਧੇ ਹਨ, ਜਿਨ੍ਹਾਂ 'ਚੋਂ ਇਕ-ਇਕ ਦਿਨ 'ਚ 3-3 ਹਜ਼ਾਰ ਮਾਮਲੇ ਸਾਹਮਣੇ ਆਏ। ਇਸ 'ਤੇ ਕੇਜਰੀਵਾਲ ਨੇ ਕਿਹਾ ਕਿ ਅਜਿਹਾ ਇਸ ਲਈ ਹੋਇਆ, ਕਿਉਂਕਿ ਟੈਸਟਿੰਗ ਵਧਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਰੋਜ਼ਾਨਾ 18 ਤੋਂ 20 ਹਜ਼ਾਰ ਟੈਸਟ ਹੋ ਰਹੇ ਹਨ, ਜਦੋਂ ਕਿ ਪਹਿਲਾਂ 5-6 ਹਜ਼ਾਰ ਟੈਸਟ ਹੁੰਦੇ ਸਨ। ਕੇਜਰੀਵਾਲ ਨੇ ਕਿਹਾ ਕਿ ਜਦੋਂ ਘੱਟ ਟੈਸਟਿੰਗ 'ਚ ਰੋਜ਼ 2 ਹਜ਼ਾਰ ਮਾਮਲੇ ਆਉਂਦੇ ਸਨ ਅਤੇ ਹੁਣ ਇੰਨੀ ਟੈਸਟਿੰਗ 'ਤੇ ਵੀ ਮਰੀਜ਼ 3 ਹਜ਼ਾਰ ਜਾਂ ਸਾਢੇ ਤਿੰਨ ਹਜ਼ਾਰ ਤੱਕ ਹੀ ਸਾਹਮਣੇ ਆਉਂਦੇ ਹਨ।

ਨਵੇਂ ਮਰੀਜ਼ਾਂ ਨੂੰ ਬੈੱਡ ਦੀ ਜ਼ਰੂਰਤ ਨਹੀਂ ਪੈ ਰਹੀ
ਕੇਜਰੀਵਾਲ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ 74 ਹਜ਼ਾਰ ਕੁੱਲ ਮਾਮਲਿਆਂ 'ਚੋਂ 45 ਹਜ਼ਾਰ ਲੋਕ ਠੀਕ ਹੋ ਚੁਕੇ ਹਨ। ਲੋਕ ਤੇਜ਼ੀ ਨਾਲ ਠੀਕ ਹੋ ਰਹੇ ਹਨ। ਕੇਜਰੀਵਾਲ ਨੇ ਹੋਮ ਆਈਸੋਲੇਸ਼ਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਤਾਰੀਖ 'ਚ 26 ਹਜ਼ਾਰ ਮਰੀਜ਼ ਹਨ। ਇਨ੍ਹਾਂ 'ਚੋਂ ਸਿਰਫ਼ 6 ਹਜ਼ਾਰ ਹੀ ਹਸਪਤਾਲ 'ਚ ਹਨ। ਬਾਕੀ ਘਰ 'ਚ ਹੀ ਇਲਾਜ ਕਰਵਾ ਰਹੇ ਹਨ। ਕੇਜਰੀਵਾਲ ਨੇ ਅੱਗੇ ਕਿਹਾ ਕਿ ਪਿਛਲੇ ਇਕ ਹਫ਼ਤੇ 'ਚ ਮਰੀਜ਼ਾਂ ਵਾਲੇ ਟੋਟਲ ਬੈੱਡ ਦੀ ਗਿਣਤੀ 6 ਹਜ਼ਾਰ ਦੇ ਕਰੀਬ ਰਹੀ ਹੈ। ਸਾਢੇ 3 ਹਜ਼ਾਰ ਮਰੀਜ਼ ਰੋਜ਼ ਆ ਰਹੇ ਹਨ। ਇਨ੍ਹਾਂ ਨਵੇਂ ਮਰੀਜ਼ਾਂ ਨੂੰ ਬੈੱਡ ਦੀ ਜ਼ਰੂਰਤ ਨਹੀਂ ਪੈ ਰਹੀ ਹੈ।


DIsha

Content Editor

Related News