ਦਿੱਲੀ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 20,718 ਨਵੇਂ ਮਾਮਲੇ ਆਏ, 30 ਮਰੀਜ਼ਾਂ ਦੀ ਮੌਤ

01/15/2022 6:43:06 PM

ਨਵੀਂ ਦਿੱਲੀ– ਦਿੱਲੀ ’ਚ ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ’ਚ ਬੀਤੇ 24 ਘੰਟਿਆਂ ’ਚ 20,718 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 30 ਮਰੀਜ਼ਾਂ ਨੇ ਕੋਰੋਨਾ ਨਾਲ ਆਪਣੀ ਜਾਨ ਗੁਆਈ ਹੈ। ਇਸ ਸਮੇਂ ਦਿੱਤੀ ’ਚ ਇਨਫੈਕਸ਼ਨ ਦਰ 30 ਫੀਸਦੀ ਦੇ ਪਾਰ ਪਹੁੰਚ ਗਈ ਹੈ। ਦਿੱਲੀ ਦੇ ਸਿਹਤ ਮੰਤਰੀ ਦਾ ਦਾਅਵਾ ਹੈ ਕਿ ਰਾਜਧਾਨੀ ’ਚ ਹੁਣ ਕੋਰੋਨਾ ਦਾ ਪੀਕ ਗੁਜ਼ਰ ਚੁੱਕਾ ਹੈ ਅਤੇ ਮਾਮਲਿਆਂ ’ਚ ਗਿਰਾਵਟ ਵੇਖਣ ਨੂੰ ਮਿਲੇਗੀ। 

ਜਾਣਕਾਰੀ ਮੁਤਾਬਕ, ਸ਼ਨੀਵਾਰ ਨੂੰ ਦਿੱਤੀ ’ਚ 20,718 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਥੇ 24 ਘੰਟਿਆਂ ’ਚ 67614 ਸੈਂਪਲਾਂ ਦੀ ਜਾਂਚ ਕੀਤੀ ਗਈ। ਇਨਫੈਕਸ਼ਨ ਦਰ 30.64 ਫੀਸਦੀ ਹੈ। ਦੋ ਦਿਨ ਪਹਿਲਾਂ 98 ਹਜ਼ਾਰ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਸੀ, ਉਥੇ ਹੀ ਹੁਣ ਘੱਟ ਕੇ 67 ਹਜ਼ਾਰ ਸੈਂਪਲਾਂ ’ਤੇ ਆ ਗਈ ਹੈ। ਦਿੱਲੀ ’ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 24838 ਮਾਮਲੇ ਆਏ ਸਨ। ਇਨਫੈਕਸ਼ਨ ਦਰ ਹੁਣ ਤਕ ਦੇ ਉੱਚ ਪੱਧਰ ’ਤੇ 30 ਫਸਦੀ ਤੋਂ ਪਾਰ ਪਹੁੰਚ ਗਈ ਹੈ। ਉਥੇ ਹੀ ਕੋਵਿਡ ਇਨਫੈਕਸ਼ਨ ਕਾਰਨ 34 ਲੋਕਾਂ ਦੀ ਮੌਤ ਹੋਈ ਸੀ। 

 

ਸਿਹਤ ਮੰਤਰੀ ਬੋਲੇ- ਉਮੀਦ ਹੈ ਹੁਣ ਮਾਮਲੇ ਘਟਨਗੇ
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ ’ਚ ਸ਼ੁੱਕਰਵਾਰ ਨੂੰ ਕਾਫੀ ਘੱਟ ਮਾਮਲੇ ਆਏ। ਹੁਣ ਹੋਰ ਘੱਟ ਆਉਣ ਦੀ ਉਮੀਦ ਹੈ। ਅਸੀਂ ਕੋਈ ਟੈਸਟ ਘੱਟ ਨਹੀਂ ਕੀਤੇ ਸਗੋਂ ਕੇਂਦਰ ਦੇ ਪ੍ਰੋਟੋਕੋਲ ਕਾਰਨ ਅਜਿਹਾ ਹੋ ਰਿਹਾ ਹੈ। ਦਿੱਲੀ ’ਚ ਕੋਰੋਨਾ ਮਾਮਲਿਆਂ ਦੀ ਪੀਕ ਆ ਚੁੱਕੀ ਹੈ। ਸਾਨੂੰ ਲੱਗ ਰਿਹਾ ਹੈ ਕਿ ਹੁਣ ਮਾਮਲੇ ਹੋਰ ਘੱਟ ਹੋਣਗੇ। 

Rakesh

This news is Content Editor Rakesh