ਕਾਂਗਰਸ ਤੋਂ ਮੁਅੱਤਲ ਕੀਤੇ ਗਏ ਮਹਾਬਲ ਮਿਸ਼ਰਾ

01/31/2020 5:59:11 PM

ਨਵੀਂ ਦਿੱਲੀ— ਕਾਂਗਰਸ ਪਾਰਟੀ ਨੇ ਦਿੱਲੀ 'ਚ ਆਪਣੇ ਦਿੱਗਜ ਨੇਤਾ ਮਹਾਬਲ ਮਿਸ਼ਰਾ ਨੂੰ ਮੁਅੱਤਲ ਕਰ ਦਿੱਤਾ ਹੈ। ਸਾਬਕਾ ਸੰਸਦ ਮੈਂਬਰ ਵਿਰੁੱਧ ਪਾਰਟੀ ਵਿਰੋਧੀ ਗਤੀਵੀਆਂ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ। ਪਾਰਟੀ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉਹ ਦਿੱਲੀ ਚੋਣਾਂ 'ਚ ਪਾਰਟੀ ਵਿਰੁੱਧ ਕੰਮ ਕਰ ਰਹੇ ਸਨ। ਮਹਾਬਲ ਮਿਸ਼ਰਾ ਦੇ ਬੇਟੇ ਵਿਨੇ ਸ਼ਰਮਾ 13 ਜਨਵਰੀ ਨੂੰ ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋਏ ਸਨ। ਉਹ ਦਵਾਰਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਦੱਸਿਆ ਜਾ ਰਿਹਾ ਹੈ ਕਿ ਮਿਸ਼ਰਾ ਬੇਟੇ ਨੂੰ ਜਿਤਾਉਣ ਲਈ ਕੰਮ ਕਰ ਰਹੇ ਸਨ।

PunjabKesariਮਹਾਬਲ ਮਿਸ਼ਰਾ ਕਾਂਗਰਸ ਦੇ ਵੱਡੇ ਨੇਤਾ ਰਹੇ ਹਨ। ਉਹ ਰਾਜਧਾਨੀ ਦੀ ਵੈਸਟ (ਪੱਛਮੀ) ਦਿੱਲੀ ਸੀਟ ਤੋਂ ਸੰਸਦ ਮੈਂਬਰ ਰਹੇ ਹਨ। ਦਵਾਰਕਾ ਵਿਧਾਨ ਸਭਾ ਸੀਟ ਤੋਂ ਉਹ ਵਿਧਾਇਕ ਵੀ ਰਹੇ ਹਨ। ਇਸ ਤੋਂ ਪਹਿਲਾਂ 1997 'ਚ ਉਹ ਨਿਗਮ ਕੌਂਸਲਰ ਵੀ ਰਹੇ। ਵਿਨੇ ਮਿਸ਼ਰਾ ਯੂਥ ਕਾਂਗਰਸ ਦੇ ਨੇਤਾ ਰਹੇ ਹਨ। ਵਿਨੇ ਮਿਸ਼ਰਾ ਨੇ 2013 'ਚ ਵਿਧਾਇਕ ਦੀਆਂ ਚੋਣਾਂ ਲੜੀਆਂ। ਇਨ੍ਹਾਂ ਨੇ ਐੱਮ.ਬੀ.ਏ. ਤੱਕ ਦੀ ਪੜ੍ਹਾਈ ਕੀਤੀ ਹੈ। ਉੱਥੇ ਹੀ ਰਾਮ ਸਿੰਘ ਨੇਤਾ ਜੀ 2 ਵਾਰ ਬਦਰਪੁਰ ਵਿਧਾਨ ਸਭਾ ਤੋਂ ਵਿਧਾਇਕ (ਇਕ ਵਾਰ ਬਸਪਾ ਤੋਂ, ਇਕ ਵਾਰ ਆਜ਼ਾਦ) ਰਹੇ ਹਨ। ਉਹ ਆਪਣੀ ਪੂਰੀ ਟੀਮ ਦੇ ਨਾਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।


DIsha

Content Editor

Related News