ਦਿੱਲੀ ਵਿਧਾਨ ਸਭਾ ਚੋਣਾਂ ''ਚ JJP ਵੀ ਆਪਣੇ ਉਮੀਦਵਾਰ ਉਤਾਰਨ ਦੀ ਤਿਆਰੀ ''ਚ

01/15/2020 2:55:45 PM

ਹਰਿਆਣਾ— ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਹਰਿਆਣਾ ਦੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਵੀ ਆਪਣੇ ਉਮੀਦਵਾਰ ਉਤਾਰਨ ਦੀ ਤਿਆਰੀ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਜੇ. ਜੇ. ਪੀ. 18 ਸੀਟਾਂ 'ਤੇ ਆਪਣੇ ਉਮੀਦਵਾਰਾਂ ਨੂੰ ਉਤਾਰ ਸਕਦੀ ਹੈ। ਹਰਿਆਣਾ ਦੇ ਉੱਪ ਮੁੱਖ ਮੰਤਰੀ ਅਤੇ ਜੇ.ਜੇ. ਪੀ. ਪਾਰਟੀ ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਅਸੀਂ ਦਿੱਲੀ 'ਚ ਚੋਣਾਂ ਲੜਾਂਗੇ ਅਤੇ ਇਸ ਬਾਰੇ ਇਸ ਹਫਤੇ ਦੇ ਅਖੀਰ 'ਚ ਤਸਵੀਰ ਸਾਫ ਕਰ ਦੇਵਾਂਗੇ। ਹਾਲਾਂਕਿ ਦੁਸ਼ੰਯਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਸਾਡੀ ਪਾਰਟੀ ਦਿੱਲੀ 'ਚ 12-18 ਸੀਟਾਂ 'ਤੇ ਚੋਣ ਲੜਨ ਦੇ ਸਮਰੱਥ ਹੈ, ਅਸੀਂ ਚੋਣ ਲੜਨ ਦੀ ਸੋਚ ਰਹੇ ਹਾਂ। ਇਸ ਲਈ ਅਸੀਂ 5 ਮੈਂਬਰੀ ਕਮੇਟੀ ਸਲਾਹ-ਮਸ਼ਵਰੇ ਲਈ ਬਣਾਵਾਂਗੇ। ਅਸੀਂ ਅਗਲੇ 3-4 ਦਿਨਾਂ 'ਚ ਬੈਠਕ ਕਰਾਂਗੇ ਕਿ ਕਿਹੜੀਆਂ ਸੀਟਾਂ ਸਾਡੇ ਲਈ ਉਪਯੁਕਤ ਹਨ। 

ਇੱਥੇ ਦੱਸ ਦੇਈਏ ਕਿ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਹਰਿਆਣਾ 'ਚ ਆਮ ਆਦਮੀ ਪਾਰਟੀ ਨਾਲ ਗਠਜੋੜ ਵਿਚ ਲੜੀਆਂ ਸਨ। ਹਰਿਆਣਾ ਵਿਚ ਜੇ. ਜੇ. ਪੀ. ਦਾ ਭਾਜਪਾ ਨਾਲ ਗਠਜੋੜ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 8 ਫਰਵਰੀ ਨੂੰ ਚੋਣਾਂ ਹੋਣਗੀਆਂ। ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਹੋਵੇਗੀ। ਨਾਮਜ਼ਦਗੀ ਦਾਖਲ ਕਰਨ ਲਈ ਆਖਰੀ ਤਰੀਕ 21 ਜਨਵਰੀ ਹੋਵੇਗੀ।

Tanu

This news is Content Editor Tanu