ਦਿੱਲੀ ਚੋਣ ਨਤੀਜੇ : ਮਨੋਜ ਤਿਵਾੜੀ ਬੋਲੇ- ਹਾਲੇ ਇੰਤਜ਼ਾਰ ਕਰੋ, ਨਤੀਜੇ ਬਦਲਣਗੇ

02/11/2020 11:22:22 AM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਆਮ ਆਦਮੀ ਪਾਰਟੀ (ਆਪ) ਇਕ ਵਾਰ ਫਿਰ ਰਾਜਧਾਨੀ ਦਿੱਲੀ 'ਚ ਬਹੁਮਤ ਹਾਸਲ ਕਰਦੀ ਦਿੱਸ ਰਹੀ ਹੈ ਪਰ ਖਾਸ ਗੱਲ ਹੈ ਦਿੱਲੀ ਚੋਣਾਂ 'ਚ ਆਪਣੀ ਤਾਕਤ ਲਗਾਉਣ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਇਕ ਵਾਰ ਫਿਰ ਆਪ ਪਾਰਟੀ ਤੋਂ ਪਿਛੜ ਗਈ ਹੈ। ਹਾਲੇ ਤੱਕ ਆਏ ਰੁਝਾਨਾਂ 'ਚ ਭਾਜਪਾ 20 ਦੇ ਨੇੜੇ-ਤੇੜੇ ਸੀਟ 'ਤੇ ਬੜ੍ਹਤ ਬਣਾਏ ਹੋਏ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਸੋਮਵਾਰ ਨੂੰ ਰੁਝਾਨ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕੀਤੀ। ਮਨੋਜ ਤਿਵਾੜੀ ਦਾ ਕਹਿਣਾ ਹੈ ਕਿ ਉਹ ਹੁਣ ਤੱਕ ਆਏ ਰੁਝਾਨਾਂ ਤੋਂ ਸੰਤੁਸ਼ਟ ਹਨ।

ਰੁਝਾਨ ਨਿਰਾਸ਼ਾਜਨਕ ਨਹੀਂ ਹਨ
ਤਿਵਾੜੀ ਨੇ ਕਿਹਾ,''ਐਗਜ਼ਿਟ ਪੋਲ ਸਾਨੂੰ 2 ਸੀਟਾਂ ਦਿੱਲੀ 'ਚ ਦੇ ਰਹੇ ਸਨ ਪਰ ਹਾਲੇ ਸਾਡੀਆਂ 22 ਸੀਟਾਂ ਆ ਰਹੀਆਂ ਹਨ ਪਰ ਹਾਲੇ ਚੌਥਾ-ਪੰਜਵਾਂ ਪੜਾਅ ਖੁੱਲ੍ਹੇਗਾ, ਉਸ ਦਾ ਇੰਤਜ਼ਾਰ ਕੀਤਾ ਜਾਵੇ।'' ਤਿਵਾੜੀ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੀ ਸਾਈਟ 'ਤੇ ਸੀਟਾਂ 'ਤੇ ਵੋਟਾਂ ਦਾ ਜੋ ਮਾਰਜਿਨ ਹੈ, ਉਹ ਬਹੁਤ ਘੱਟ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਰੁਝਾਨ ਆ ਰਹੇ ਹਨ, ਉਹ ਨਿਰਾਸ਼ਾਜਨਕ ਨਹੀਂ ਹਨ, ਕਿਉਂਕਿ ਐਗਜ਼ਿਟ ਪੋਲ 'ਚ ਸਾਨੂੰ ਇੰਨੀਆਂ ਸੀਟਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਸਨ।

ਈ.ਵੀ.ਐੱਮ. ਖੁੱਲ੍ਹੇਗੀ, ਉਦੋਂ ਨਤੀਜੇ ਬਦਲਣਗੇ
ਆਪਣੇ ਵਰਕਰਾਂ ਨੂੰ ਮਨੋਜ ਤਿਵਾੜੀ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਨਿਰਾਸ਼ਾ ਦੀ ਗੱਲ ਨਹੀਂ ਹੈ। ਜੋ ਐਗਜ਼ਿਟ ਪੋਲ ਨੇ ਦਿਖਾਇਆ ਅਸੀਂ ਉਸ ਤੋਂ ਵਧ ਹੀ ਜਾ ਰਹੇ ਹਾਂ। ਇਕ-ਇਕ ਪੜਾਅ ਖੁੱਲ੍ਹਣ ਤੋਂ ਬਾਅਦ ਵੀ ਨਤੀਜੇ ਇੱਧਰ-ਉੱਧਰ ਹੋ ਸਕਦੇ ਹਨ। ਹਾਰ ਸਵੀਕਾਰ ਕਰਨ ਦੀ ਗੱਲ 'ਤੇ ਤਿਵਾੜੀ ਨੇ ਕਿਹਾ ਕਿ ਮੇਰੀ ਵਾਣੀ 'ਚ ਪੂਰੀ ਤਰ੍ਹਾਂ ਨਾਲ ਰਿਜ਼ਲਟ ਆਉਣ ਤੋਂ ਪਹਿਲਾਂ ਖੁਸ਼ ਨਹੀਂ ਹੋਣਾ ਚਾਹੀਦਾ। ਅਸੀਂ ਨਤੀਜਿਆਂ ਨੂੰ ਲੈ ਕੇ ਉਤਸ਼ਾਹਤ ਹਾਂ। ਤਿਵਾੜੀ ਨੇ ਅੱਗੇ ਕਿਹਾ ਕਿ ਜੋ ਰੁਝਾਨ ਆ ਰਹੇ ਹਨ, ਉਹ ਬਹੁਤ ਚੰਗੇ ਹਨ, ਇਸ ਸਮੇਂ ਮੈਂ ਸਿਰਫ਼ ਇਹ ਕਹਿਣ ਆਇਆ ਹਾਂ ਕਿ ਅਸੀਂ ਆਪਣੇ ਅਨੁਮਾਨ ਨਾਲੋਂ ਥੋੜ੍ਹਾ ਪਿੱਛੇ ਹਾਂ ਪਰ 3 ਵਜੇ ਤੋਂ ਬਾਅਦ ਜੋ ਵੋਟਿੰਗ ਹੋਈ, ਉਸ ਦੀ ਈ.ਵੀ.ਐੱਮ. ਖੁੱਲ੍ਹੇਗੀ, ਉਦੋਂ ਨਤੀਜੇ ਬਦਲਣਗੇ।


DIsha

Content Editor

Related News