ਪਾਕਿ ਮੰਤਰੀ ਦੇ ਟਵੀਟ ''ਤੇ ਕੇਜਰੀਵਾਲ ਨੇ ਕੀਤਾ ਪੀ.ਐੱਮ. ਮੋਦੀ ਦਾ ਬਚਾਅ

01/31/2020 2:37:10 PM

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2020 ਦੀ ਚਰਚਾ ਨਾ ਸਿਰਫ਼ ਦੇਸ਼ 'ਚ ਹੈ, ਸਗੋਂ ਗੁਆਂਢੀ ਪਾਕਿਸਤਾਨ ਵੀ ਇਨ੍ਹਾਂ ਚੋਣਾਂ 'ਤੇ ਨਜ਼ਰ ਬਣਾਏ ਹੋਏ ਹੈ ਪਰ ਇਸ ਵਿਚ ਸ਼ੁੱਕਰਵਾਰ ਨੂੰ ਗੁਆਂਢੀ ਦੇਸ਼ ਪਾਕਿਸਤਾਨ ਦੇ ਮੰਤਰੀ ਨੇ ਵੀ ਇਨ੍ਹਾਂ ਚੋਣਾਂ 'ਤੇ ਟਵੀਟ ਕੀਤਾ ਹੈ। ਪਾਕਿਸਤਾਨ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਉਣ ਦੀ ਮੰਗ ਉੱਠੀ। ਪਾਕਿਸਤਾਨ ਦੇ ਸਾਇੰਸ ਐਂਡ ਤਕਨਾਲੋਜੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਮੋਦੀ ਨੂੰ ਹਰਾਉਣ ਦੀ ਗੱਲ ਕਹੀ ਅਤੇ ਟਵੀਟ ਕੀਤਾ। ਹੁਣ ਇਸ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਅਤੇ ਪੀ.ਐੱਮ. ਮੋਦੀ ਦਾ ਬਚਾਅ ਕੀਤਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਫਵਾਦ ਵਿਵਾਦਿਤ ਬਿਆਨ ਕਈ ਵਾਰ ਦੇ ਚੁਕੇ ਹਨ।

ਦਿੱਲੀ ਚੋਣਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ
ਕੇਜਰੀਵਾਲ ਨੇ ਟਵੀਟ ਕਰ ਕੇ ਪੀ.ਐੱਮ. ਮੋਦੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਦਿੱਲੀ ਚੋਣਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਨੇ ਟਵੀਟ ਕੀਤਾ,''ਨਰਿੰਦਰ ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਹਨ। ਮੇਰੇ ਵੀ ਪ੍ਰਧਾਨ ਮੰਤਰੀ ਹਨ। ਦਿੱਲੀ ਦੀਆਂ ਚੋਣਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਸਾਨੂੰ ਅੱਤਵਾਦ ਦੇ ਸਭ ਤੋਂ ਵੱਡੇ ਸਪੋਨਸਰਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ। ਪਾਕਿਸਤਾਨ ਜਿੰਨੀ ਕੋਸ਼ਿਸ਼ ਕਰ ਲਵੇ, ਇਸ ਦੇਸ਼ ਦੀ ਏਕਤਾ 'ਤੇ ਵਾਰ ਨਹੀਂ ਕਰ ਸਕਦਾ।

ਪਾਕਿ ਮੰਤਰੀ ਫਵਾਦ ਨੇ ਕੀਤਾ ਸੀ ਇਹ ਟਵੀਟ
ਫਵਾਦ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਭਾਰਤ 'ਚ ਮੋਦੀ ਨੂੰ ਹਰਾਉਣਾ ਚਾਹੀਦਾ। ਉਨ੍ਹਾਂ ਨੇ ਲਿਖਿਆ,''ਭਾਰਤ ਦੇ ਲੋਕਾਂ ਨੂੰ ਮੋਦੀ ਨੂੰ ਹਰਾਉਣਾ ਚਾਹੀਦਾ। ਉਹ ਉਸ ਸਮੇਂ ਹੋਰ ਰਾਜ ਦੇ ਚੋਣ (ਦਿੱਲੀ) ਹਾਰਨ ਦੇ ਪ੍ਰੈਸ਼ਰ 'ਚ ਉਲਟੇ ਸਿੱਧੇ ਦਾਅਵੇ ਕਰ ਰਹੇ ਹਨ, ਲੋਕਾਂ ਨੂੰ ਡਰਾ ਰਹੇ ਹਨ। ਕਸ਼ਮੀਰ, ਨਾਗਰਿਕਤਾ ਸੋਧ ਕਾਨੂੰਨ ਅਤੇ ਡਿੱਗਦੀ ਅਰਥ ਵਿਵਸਥਾ 'ਤੇ ਦੇਸ਼-ਦੁਨੀਆ ਤੋਂ ਮਿਲੀ ਪ੍ਰਤੀਕਿਰਿਆ ਤੋਂ ਬਾਅਦ ਉਨ੍ਹਾਂ ਨੇ ਆਪਣਾ ਮਾਨਸਿਕ ਸੰਤੁਲਨ ਗਵਾ ਦਿੱਤਾ ਹੈ।'' ਫਵਾਦ ਨੇ ਇਹ ਟਵੀਟ ਮੋਦੀ ਦੇ ਇਕ ਭਾਸ਼ਣ 'ਤੇ ਕੀਤਾ।

DIsha

This news is Content Editor DIsha