ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਦੀ ਪੜ੍ਹਾਈ ਦਾ ਖਰਚ ਉਠਾਏਗੀ ਦਿੱਲੀ ਸਰਕਾਰ : ਕੇਜਰੀਵਾਲ

05/14/2021 1:30:43 PM

ਨਵੀਂ ਦਿੱਲੀ- ਦਿੱਲੀ 'ਚ ਕੋਰੋਨ ਮਾਮਲਿਆਂ 'ਚ ਲਗਾਤਾਰ ਕਮੀ ਆ ਰਹੀ ਹੈ। ਇਸ ਦਾ ਅਸਰ ਸੰਕਰਮਣ ਦਰ 'ਤੇ ਵੀ ਪਿਆ ਹੈ ਅਤੇ ਗਿਰਾਵਟ ਨਾਲ ਇਹ 12 ਫੀਸਦੀ 'ਤ ਆ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ ਕਰੀਬ 8500 ਮਾਮਲੇ ਆਏ ਹਨ। ਦਿੱਲੀ 'ਚ 10 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ 10 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਦਿੱਲੀ 'ਚ 20 ਅਪ੍ਰੈਲ ਨੂੰ 28 ਹਜ਼ਾਰ ਤੋਂ ਵੱਧ ਮਾਮਲੇ ਆਏ ਸਨ, ਅੱਜ ਕਰੀਬ 8500 ਮਾਮਲੇ ਆਏ ਹਨ। ਉਨ੍ਹਾਂ ਕਿਹਾ ਕਿ ਸੰਕਰਮਣ ਦਰ ਵੀ ਘੱਟ ਹੋਈ ਹੈ। 22 ਅਪ੍ਰੈਲ ਨੂੰ ਇਹ 36 ਫੀਸਦੀ 'ਤੇ ਪਹੁੰਚ ਗਈ ਸੀ। ਇਸ ਦਾ ਮਤਲਬ ਹੁਣ ਦਿੱਲੀ 'ਚ ਲੋਕ ਘੱਟ ਬੀਮਾਰ ਪੈ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਪਿਛਲੇ 10 ਦਿਨਾਂ 'ਚ ਹਸਪਤਾਲਾਂ 'ਚ 3 ਹਜ਼ਾਰ ਬੈੱਡ ਖਾਲੀ ਹੋ ਗਏ ਹਨ। ਹਸਪਤਾਲ 'ਚ ਦਾਖ਼ਲ ਹੋਣ 'ਚ ਪਰੇਸ਼ਾਨ ਨਹੀਂ ਹੋ ਰਹੀ, ਹਾਲਾਂਕਿ ਆਈ.ਸੀ.ਯੂ. ਬੈੱਡ ਜ਼ਿਆਦਾ ਖ਼ਾਲੀ ਨਹੀਂ ਹੋ ਰਹੇ। ਇਸ ਦਾ ਮਤਲਬ ਗੰਭੀਰ ਮਰੀਜ਼ਾਂ ਦੀ ਗਿਣਤੀ ਹਾਲੇ ਹੀ ਜ਼ਿਆਦਾ ਹੈ। 

ਨਵੇਂ ਮਾਮਲੇ ਘੱਟ ਹੋਣ 'ਚ ਹਰ ਦਿੱਲੀ ਵਾਸੀ ਦਾ ਹੱਥ
ਕੇਜਰੀਵਾਲ ਨੇ ਦੱਸਿਆ ਕਿ ਲਗਭਗ 1200 ਆਈ.ਸੀ.ਯੂ. ਬੈੱਡ ਬਣ ਕੇ ਤਿਆਰ ਹੋ ਗਏ ਹਨ, ਇਸ ਨਾਲ ਦਿੱਲੀ ਵਾਲਿਆਂ ਨੂੰ ਕਾਫ਼ੀ ਰਾਹਤ ਮਿਲੇਗੀ। ਨਵੇਂ ਮਾਮਲੇ ਘੱਟ ਹੋਣ 'ਚ ਹਰ ਦਿੱਲੀ ਵਾਸੀ ਦਾ ਹੱਥ ਹੈ। ਦਿੱਲੀ ਵਾਲਿਆਂ ਦਾ ਲਾਕਡਾਊਨ ਦਾ ਪਾਲਣ ਕੀਤਾ ਅਤੇ ਸਹਿਯੋਗ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪਰ ਲੜਾਈ ਹਾਲੇ ਬਾਕੀ ਹੈ। ਹਾਲੇ 8500 ਮਾਮਲੇ ਆਏ ਹਨ, ਇਨ੍ਹਾਂ ਨੂੰ 0 ਤੱਕ ਲਿਜਾਉਣਾ ਹੈ ਅਤੇ ਕੋਰੋਨਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ। ਜੇਕਰ ਅਸੀਂ ਹੁਣ ਢਿੱਲੇ ਪੈ ਗਏ ਤਾਂ ਫਿਰ ਦਿੱਲੀ 'ਤੇ ਮੁਸੀਬਤ ਆ ਸਕਦੀ ਹੈ। ਕਿਸੇ ਵੀ ਹਾਲਤ 'ਚ ਢਿਲਾਈ ਨਹੀਂ ਕਰਨੀ ਅਤੇ ਸਖ਼ਤੀ ਨਾਲ ਲਾਕਡਾਊਨ ਦਾ ਪਾਲਣ ਕਰਨਾ ਹੈ।

ਪਿਛਲੇ ਕੁਝ ਦਿਨਾਂ 'ਚ ਬਹੁਤ ਦੁਖਦਾਈ ਸਮਾਂ ਰਿਹਾ
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਵੀ ਆਪਣੀ ਦੁਕਾਨਾਂ 'ਚ ਕੋਈ ਕਮੀ ਨਹੀਂ ਛੱਡ ਰਹੀ। ਅਸੀਂ ਨਵੇਂ ਆਕਸੀਜਨ ਬੈੱਡ ਬਣਾ ਰਹੇ ਹਨ, ਆਕਸੀਜਨ ਸਿਲੰਡਰ ਖਰੀਦ ਰਹੇ ਹਨ ਅਤੇ ਆਈ.ਸੀ.ਯੂ. ਬੈੱਡ ਤਿਆਰ ਕਰ ਰਹੇ ਹਾਂ। ਪਿਛਲੇ ਕੁਝ ਦਿਨਾਂ 'ਚ ਬਹੁਤ ਦੁਖਦਾਈ ਸਮਾਂ ਰਿਹਾ। ਅਸੀਂ ਬਹੁਤ ਸਾਰੇ ਦਿੱਲੀ ਵਾਲਿਆਂ ਨੂੰ ਬਚਾ ਨਹੀਂ ਸਕੇ। ਭਗਵਾਨ ਇਨ੍ਹਾਂ ਸਾਰਿਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਪ੍ਰਦਾਨ ਕਰੇ। 

ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਦਿੱਲੀ ਸਰਕਾਰ ਚੁੱਕੇਗੀ
ਉਨ੍ਹਾਂ ਕਿਹਾ,''ਜਿਨ੍ਹਾਂ ਦੇ ਘਰ 'ਚ ਮੌਤ ਹੋਈ, ਉਨ੍ਹਾਂ ਦੇ ਘਰ ਦੇ ਬੱਚੇ ਪਰੇਸ਼ਾਨ ਨਾ ਹੋਣ। ਮੈਂ ਹੂੰ ਨਾ। ਤੁਹਾਡੀ ਪੜ੍ਹਾਈ ਦੀ ਸਾਡੀ ਜ਼ਿੰਮੇਵਾਰੀ ਦਿੱਲੀ ਸਰਕਾਰ ਚੁੱਕੇਗੀ। ਅਜਿਹੇ 'ਚ ਸਾਰੇ ਪਰਿਵਾਰ ਜਿਨ੍ਹਾਂ 'ਚ ਕਮਾਉਣ ਵਾਲੇ ਵਿਅਕਤੀ ਦੀ ਮੌਤ ਹੋ ਗਈ, ਉਨ੍ਹਾਂ ਦੀ ਮਦਦ ਦਿੱਲੀ ਸਰਕਾਰ ਕਰੇਗੀ। ਦਿੱਲੀ ਸਰਕਾਰ ਇਨ੍ਹਾਂ ਦੀ ਆਰਥਿਕ ਮਦਦ ਕਰੇਗੀ।'' ਉਨ੍ਹਾਂ ਕਿਹਾ,''ਅਜਿਹੇ ਕਈ ਬੱਚੇ ਹਨ, ਜਿਨ੍ਹਾਂ ਦੇ ਮਾਤਾ-ਪਿਤਾ ਕੋਰੋਨਾ ਕਾਰਨ ਨਹੀਂ ਰਹੇ ਅਤੇ ਹੁਣ ਉਨ੍ਹਾਂ ਦਾ ਇਸ ਦੁਨੀਆ 'ਚ ਕੋਈ ਨਹੀਂ ਹੈ। ਮੈਂ ਅਜਿਹੇ ਸਾਰੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੇ ਦੁਖ ਨੂੰਮੈਂ ਸਮਝਦਾ ਹਾਂ। ਅਸੀਂ ਕਿਸੇ ਵੀ ਬੱਚੇ ਦੀ ਪੜ੍ਹਾਈ ਵਿਚ ਨਹੀਂ ਛੁੱਟਣ ਦੇਵਾਂਗੇ। ਹਰ ਬੱਚੇ ਦੀ ਪੜ੍ਹਾਈ ਜਾਰੀ ਰਹੇਗੀ। ਅਜਿਹੇ ਹਰ ਬੱਚੇ ਦੀ ਪੜ੍ਹਾਈ ਅਤੇ ਪਾਲਣ-ਪੋਸ਼ਣ ਦਾ ਖਰਚਾ ਸਰਕਾਰ ਚੁਕੇਗੀ। ਅਜਿਹੇ ਕਈ ਬਜ਼ੁਰਗ ਹਨ ਜਿਨ੍ਹਾਂ ਦੇ ਜਵਾਨ ਬੱਚੇ ਸਨ, ਜੋ ਕਮਾਉਂਦੇ ਸਨ, ਉਦੋਂ ਉਨ੍ਹਾਂ ਦਾ ਘਰ ਚੱਲਦਾ ਸੀ। ਹੁਣ ਘਰ ਦੇ ਕਮਾਉਣ ਵਾਲੇ ਬੱਚੇ ਨਹੀਂ ਰਹੇ। ਅਜਿਹੇ ਸਾਰੇ ਬਜ਼ੁਰਗਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਬੱਚੇ ਚੱਲੇ ਗਏ, ਇਸ ਗੱਲ ਦਾ ਮੈਨੂੰ ਬੇਹੱਦ ਅਫ਼ਸੋਸ ਹੈ ਪਰ ਤੁਸੀਂ ਚਿੰਤਾ ਨਾ ਕਰੋ, ਹਾਲੇ ਤੁਹਾਡਾ ਇਹ ਪੁੱਤਰ ਜਿਉਂਦਾ ਹੈ। ਅਜਿਹੇ ਸਾਰੇ ਪਰਿਵਾਰ ਜਿਸ 'ਚ ਕਮਾਉਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਹੈ, ਉਨ੍ਹਾਂ ਦੀ ਮਦਦ ਸਰਕਾਰ ਕਰੇਗੀ।''

DIsha

This news is Content Editor DIsha