ਲੋਕਾਂ ਨੂੰ ਦਿੱਲੀ ਤੋਂ ਨਾ ਜਾਣ ਦੀ ਅਪੀਲ ਕਰਨਾ ਕੇਜਰੀਵਾਲ ਦਾ ਨਾਟਕ: ਮਾਇਆਵਤੀ

05/08/2021 12:14:24 PM

ਲਖਨਊ (ਭਾਸ਼ਾ)— ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ ਨੂੰ ਨਾਟਕ ਦੱਸਿਆ ਹੈ, ਜਿਸ ’ਚ ਉਨ੍ਹਾਂ ਨੇ ਲੋਕਾਂ ਨੂੰ ਰਾਸ਼ਟਰੀ ਰਾਜਧਾਨੀ ਤੋਂ ਪਲਾਇਨ ਨਾ ਕਰਨ ਦੀ ਅਪੀਲ ਕੀਤੀ ਸੀ। ਮਾਇਆਵਤੀ ਨੇ ਟਵੀਟ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੱਥ ਜੋੜ ਕੇ ਕਿਹਾ ਕਿ ਦਿੱਲੀ ਦੇ ਲੋਕ ਪਲਾਇਨ ਨਾ ਕਰਨ। ਉਨ੍ਹਾਂ ਨੇ ਇਹ ਨਾਟਕ ਕੋਰੋਨਾ ਲਾਗ ਦੌਰਾਨ ਪਹਿਲਾਂ ਵੀ ਕੀਤਾ ਸੀ। ਮਹਾਰਾਸ਼ਟਰ, ਹਰਿਆਣਾ, ਪੰਜਾਬ ਆਦਿ ਸੂਬਿਆਂ ਵਿਚ ਵੀ ਹੁਣ ਇਹ ਹੀ ਵੇਖਣ ਨੂੰ ਮਿਲ ਰਿਹਾ ਹੈ। ਹੁਣ ਪੰਜਾਬ ਦੇ ਲੁਧਿਆਣਾ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਪਲਾਇਨ ਕਰ ਰਹੇ ਹਨ। ਇਹ ਬਹੁਤ ਦੁਖ਼ਦ ਹੈ। 

ਮਾਇਆਵਤੀ ਨੇ ਕਿਹਾ ਕਿ ਜੇਕਰ ਇਨ੍ਹਾਂ ਥਾਵਾਂ ਦੀਆਂ ਸੂਬਾ ਸਰਕਾਰਾਂ ਲੋਕਾਂ ’ਚ ਵਿਸ਼ਵਾਸ ਪੈਦਾ ਕਰ ਕੇ ਉਨ੍ਹਾਂ ਦੀਆਂ ਜ਼ਰਰੂਤਾਂ ਨੂੰ ਸਮੇਂ ’ਤੇ ਪੂਰਾ ਕਰ ਦਿੰਦੀਆਂ ਤਾਂ ਇਹ ਲੋਕ ਪਲਾਇਨ ਨਾ ਕਰਦੇ। ਇਹ ਸੂਬਾ ਸਰਕਾਰਾਂ ਇਸ ਮਾਮਲੇ ਵਿਚ ਆਪਣੀਆਂ ਕਮੀਆਂ ਲੁਕਾਉਣ ਲਈ ਵੱਖ-ਵੱਖ ਤਰ੍ਹਾਂ ਦੀ ਨਾਟਕਬਾਜੀ ਕਰ ਰਹੀਆਂ ਹਨ। ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਬਸਪਾ ਸੁਪਰੀਮੋ ਨੇ ਮੰਗ ਕੀਤਾ ਹੈ ਕਿ ਗਰੀਬਾਂ, ਦਲਿਤਾਂ ਅਤੇ ਆਦਿਵਾਸੀ ਭਾਈਚਾਰੇ ਦੇ ਲੋਕਾਂ ਨੂੰ ਮੁਫ਼ਤ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਣੀ ਚਾਹੀਦੀ ਹੈ। 

Tanu

This news is Content Editor Tanu