ਦਿੱਲੀ ''ਚ ਹੁਣ 25 ਹਜ਼ਾਰ ਸਰਗਰਮ ਮਾਮਲੇ, ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵਧੀ : ਕੇਜਰੀਵਾਲ

06/22/2020 1:27:26 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਲੇ 'ਤੇ ਪ੍ਰੈੱਸ ਕਾਨਫੰਰਸ ਕੀਤੀ। ਇਸ ਦੌਰਾਨ ਕੇਜਰੀਵਾਲ ਨੇ ਚੀਨ 'ਤੇ ਵੀ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਕਿਹਾ ਕਿ ਅੱਜ ਦੇਸ਼ ਚੀਨ ਵਿਰੁੱਧ 3 ਤਰ੍ਹਾਂ ਦੇ ਯੁੱਧ ਲੜ ਰਿਹਾ ਹੈ, ਇਕ ਚੀਨੀ ਵਾਇਰਸ ਨਾਲ ਅਤੇ ਦੂਜਾ ਸਰਹੱਦ 'ਤੇ ਚੀਨੀ ਫੌਜੀਆਂ ਨਾਲ, ਇਸ ਸਥਿਤੀ 'ਚ ਦੇਸ਼ ਇਕੱਠਾ ਹੈ। ਕੋਰੋਨਾ ਵਾਇਰਸ ਦੇ ਮਸਲੇ 'ਤੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ 25 ਹਜ਼ਾਰ ਸਰਗਰਮ ਮਾਮਲੇ ਹਨ, ਇਕ ਹਫ਼ਤੇ 'ਚ ਸਿਰਫ਼ ਇਕ ਹਜ਼ਾਰ ਸਰਗਰਮ ਮਾਮਲੇ ਵਧੇ ਹਨ। ਜਿੰਨੇ ਲੋਕ ਬੀਮਾਰ ਹੋ ਰਹੇ ਹਨ, ਉਸ ਤੋਂ ਵੱਧ ਠੀਕ ਵੀ ਹੋ ਰਹੇ ਹਨ।
 

ਚੀਨ ਵਿਰੁੱਧ 2 ਲੜਾਈਆਂ ਲੜ ਰਿਹਾ ਹੈ ਦੇਸ਼
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹੋਮ ਕੁਆਰੰਟੀਨ ਲੋਕਾਂ ਨੂੰ ਆਕਸੀਜਨ ਪਲਸ ਮੀਟਰ ਦੇਵੇਗੀ, ਜਦੋਂ ਤੁਸੀਂ ਠੀਕ ਹੋ ਜਾਵੋ ਤਾਂ ਉਸ ਨੂੰ ਵਾਪਸ ਦੇ ਦੇਣਾ। ਕੇਜਰੀਵਾਲ ਬੋਲੇ ਕਿ ਜੋ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ 'ਚ ਜ਼ਿਆਦਾਤਰ ਘੱਟ ਲੱਛਣ ਵਾਲੇ ਹਨ। ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਇਕੱਠੇ ਹਨ। ਪੂਰਾ ਦੇਸ਼ ਚੀਨ ਵਿਰੁੱਧ 2 ਲੜਾਈਆਂ ਲੜ ਰਿਹਾ ਹੈ। ਇਕ ਚੀਨ ਦੇ ਵਾਇਰਸ ਵਿਰੁੱਧ ਅਤੇ ਦੂਜਾ ਚੀਨ ਵਿਰੁੱਧ ਸਰਹੱਦ 'ਤੇ ਯੁੱਧ ਲੜ ਰਿਹਾ ਹੈ।


ਤਿੰਨ ਗੁਣਾ ਟੈਸਟ ਵਧਾਏ ਗਏ
ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕਈ ਦਿਨਾਂ 'ਚ ਅਸੀਂ ਤਿੰਨ ਗੁਣਾ ਟੈਸਟ ਵਧਾਏ ਹਨ, ਹੁਣ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਏਗੀ। ਮੁੱਖ ਮੰਤਰੀ ਬੋਲੇ ਕਿ ਪਹਿਲਾਂ ਸਿਰਫ਼ 5 ਹਜ਼ਾਰ ਟੈਸਟ ਹੁੰਦੇ ਸਨ, ਹੁਣ ਰੋਜ਼ 18 ਹਜ਼ਾਰ ਟੈਸਟ ਹੋ ਰਹੇ ਹਨ। ਜੋ ਲੈਬ ਗੜਬੜੀ ਕਰ ਰਹੀਆਂ ਸਨ, ਉਨ੍ਹਾਂ ਵਿਰੁੱਧ ਐਕਸ਼ਨ ਲਿਆ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਦੀ ਮਦਦ ਨਾਲ ਐਂਟੀਜਨ ਟੈਸਟ ਵੀ ਸ਼ੁਰੂ ਹੋ ਰਹੇ ਹਨ। ਜਿਨ੍ਹਾਂ ਲੋਕਾਂ ਦਾ ਇਲਾਜ ਅਸੀਂ ਘਰ 'ਤੇ ਕਰ ਰਹੇ ਹਾਂ, ਅਸੀਂ ਉਨ੍ਹਾਂ ਦਾ ਘਰ 'ਤੇ ਖਿਆਲ ਰੱਖ ਰਹੇ ਹਾਂ। ਇਸ ਸੰਕਟ 'ਚ ਮਰੀਜ਼ਾਂ ਨੂੰ ਕਈ ਵਾਰ ਸਾਹ ਲੈਣ 'ਚ ਪਰੇਸ਼ਾਨੀ ਹੁੰਦੀ ਹੈ, ਜੇਕਰ ਮਰੀਜ਼ਾਂ ਨੂੰ ਸਹੀ ਸਮੇਂ 'ਤੇ ਆਕਸੀਜਨ ਮਿਲ ਜਾਵੇ ਤਾਂ ਠੀਕ ਕਰ ਸਕਦੇ ਹਾਂ।

DIsha

This news is Content Editor DIsha