ਉੱਤਰ-ਪੂਰਬੀ ਦਿੱਲੀ ''ਚ ਇਕ ਮਹੀਨੇ ਲਈ ਧਾਰਾ 144 ਲਾਗੂ, ਮ੍ਰਿਤਕਾਂ ਦੀ ਗਿਣਤੀ 7 ਹੋਈ

02/25/2020 11:44:47 AM

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਸੀ.ਏ.ਏ. ਅਤੇ ਐੱਨ.ਆਰ.ਸੀ. ਵਿਰੁੱਧ ਵਿਰੋਧ ਪ੍ਰਦਰਸ਼ਨ ਜਾਰੀ ਹੈ। ਗੋਕੁਲਪੁਰੀ 'ਚ ਹੋਏ ਹੰਗਾਮੇ 'ਚ ਪੁਲਸ ਕਰਮਚਾਰੀ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਹੀ ਇਕ ਡੀ.ਸੀ.ਪੀ. ਸਮੇਤ ਕਈ ਪੁਲਸ ਕਰਮਚਾਰੀਆਂ ਦੀ ਜ਼ਖਮੀ ਹੋਣ ਦੀ ਖਬਰ ਹੈ। ਜਾਫਰਾਬਾਦ ਅਤੇ ਮੌਜਪੁਰ 'ਚ ਸੋਮਵਾਰ ਨੂੰ ਹਿੰਸਾ ਹੋਈ। ਉੱਥੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ ਅਤੇ ਸਮਰਥਨ ਵਾਲੇ ਲੋਕ ਆਹਮਣੇ-ਸਾਹਮਣੇ ਆ ਗਏ ਸਨ।

ਚਾਂਦਬਾਗ ਅਤੇ ਭਜਨਪੁਰਾ 'ਚ ਸੀ.ਏ.ਏ. ਦੇ ਵਿਰੋਧੀਆਂ ਅਤੇ ਸਮਰਥਕਾਂ ਨੇ ਇਕ-ਦੂਜੇ 'ਤੇ ਪਥਰਾਅ ਕੀਤਾ ਅਤੇ ਇਸ ਦੌਰਾਨ ਕਈ ਮਕਾਨਾਂ, ਦੁਕਾਨਾਂ ਤੇ ਵਾਹਨਾਂ ਨੂੰ ਅੱਗ ਲੱਗਾ ਦਿੱਤੀ। ਫਿਲਹਾਲ ਨੀਮ ਫੌਜੀ ਫੋਰਸ ਅਤੇ ਪੁਲਸ ਦੀ ਗਿਣਤੀ ਨੂੰ ਇਲਾਕੇ 'ਚ ਵਧਾ ਦਿੱਤਾ ਗਿਆ ਹੈ। ਹਿੰਸਾ ਦੀ ਅੱਗ 'ਚ ਝੁਲਸੀ ਉੱਤਰ-ਪੂਰਬੀ ਦਿੱਲੀ 'ਚ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਪੂਰੇ ਇਲਾਕੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਲਾਕੇ ਦੇ ਸਾਰੇ ਸਕੂਲ ਬੰਦ ਹਨ।

DIsha

This news is Content Editor DIsha