ਦਿੱਲੀ ਏਅਰਪੋਰਟ ''ਤੇ ਟਲਿਆ ਵੱਡਾ ਹਾਦਸਾ, ਇੱਕੋ ਸਮੇਂ ਦੋ ਜਹਾਜ਼ਾਂ ਨੂੰ ਮਿਲੀ ਟੇਕ-ਆਫ ਤੇ ਲੈਂਡਿੰਗ ਦੀ ਮਨਜ਼ੂਰੀ

08/23/2023 4:49:24 PM

ਨਵੀਂ ਦਿੱਲੀ- ਦਿੱਲੀ ਏਅਰਪੋਰਟ 'ਤੇ ਬੁੱਧਵਾਰ ਨੂੰ ਇਕ ਵੱਡਾ ਹਾਦਸਾ ਟਲ ਗਿਆ। ਇਥੇ ਇਕ ਹੀ ਸਮੇਂ 'ਤੇ ਦੋ ਵੱਖ-ਵੱਖ ਜਹਾਜ਼ਾਂ ਨੂੰ ਲੈਂਡਿੰਗ ਅਤੇ ਟੇਕ-ਆਫ ਦੀ ਮਨਜ਼ੂਰੀ ਦੇ ਦਿੱਤੀ ਗਈ। ਹਾਲਾਂਕਿ, ਹਾਦਸਾ ਹੋਣ ਤੋਂ ਪਹਿਲਾਂ ਹੀ ਇਕ ਜਹਾਜ਼ ਨੂੰ ਰੋਕ ਦਿੱਤਾ ਗਿਆ ਅਤੇ ਹਾਦਸਾ ਟਲ ਗਿਆ।

ਦਰਅਸਲ, ਬੁੱਧਵਾਰ ਸਵੇਰੇ ਦਿੱਲੀ ਏਅਰਪੋਰਟ 'ਤੇ ਹਾਲ ਹੀ 'ਚ ਉਦਘਾਟਨ ਕੀਤੇ ਗਏ ਰਨਵੇ 'ਤੇ ਪੱਛਮੀ ਬੰਗਾਲ ਦੇ ਬਾਗਡੋਰਾ ਜਾ ਰਹੀ ਫਲਾਈਟ ਨੰਬਰ UK725 ਨੂੰ ਟੇਕ-ਆਫ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ। ਇਸ ਸਮੇਂ 'ਤੇ ਹੀ ਅਹਿਮਦਾਬਾਦ ਤੋਂ ਦਿੱਲੀ ਆਈ ਵਿਸਤਾਰਾ ਦੀ ਫਲਾਈਟ ਲੈਂਡ ਹੋ ਰਹੀ ਸੀ। ਜਹਾਜ਼ ਟੇਕ-ਆਫ ਕਰਨ ਹੀ ਵਾਲਾ ਸੀ ਕਿ ਅਚਾਨਕ ਏ.ਟੀ.ਸੀ. ਵੱਲੋਂ ਉਸਨੂੰ ਉਡਾਣ ਰੋਕਣ ਦੇ ਨਿਰਦੇਸ਼ ਮਿਲੇ। ਨਿਰਦੇਸ਼ ਮਿਲਦੇ ਹੀ ਜਹਾਜ਼ ਰੁੱਕ ਗਿਆ ਅਤੇ ਕੁਝ ਹੀ ਮਿੰਟਾਂ 'ਚ ਅਹਿਦਾਬਾਦ ਤੋਂ ਆਏ ਜਹਾਜ਼ ਨੇ ਲੈਂਡਿੰਗ ਕਰ ਲਈ।

ਪਾਇਲਟ ਦਾ ਨਿਰਦੇਸ਼ ਸੁਣ ਕੇ ਡਰ ਗਏ ਯਾਤਰੀ

ਸਟੈਂਡਰਡ ਆਪਰੇਟਿੰਗ ਪ੍ਰੋਸੈਸਿੰਗ ਮੁਤਾਬਕ, ਟੇਕ-ਆਫ ਅਤੇ ਲੈਂਡਿੰਗ ਦੀ ਪ੍ਰਕਿਰਿਆ ਦੌਰਾਨ ਕਿਸੇ ਵੀ ਦੂਜੀ ਫਲਾਈਟ ਦੀ ਆਵਾਜਾਈ ਦੀ ਮਨਜ਼ੂਰੀ ਨਹੀਂ ਹੁੰਦੀ। ਸੂਤਰਾਂ ਨੇ ਦੱਸਿਆ ਕਿ ਜਦੋਂ ਬਾਗਡੋਗਰਾ ਜਾਣ ਵਾਲੇ ਜਹਾਜ਼ ਦੇ ਪਾਇਲਟ ਨੇ ਕਿਹਾ ਕਿ ਏ.ਟੀ.ਸੀ. ਵੱਲੋਂ ਨਿਰਦੇਸ਼ ਮਿਲਣ ਕਾਰਨ ਫਲਾਇਟ ਉਡਾਣ ਨਹੀਂ ਭਰੇਗੀ ਤਾਂ ਯਾਤਰੀ ਥੋੜ੍ਹਾ ਡਰ ਗਏ। 

ਐੱਸ.ਓ.ਪੀ. ਦਾ ਸਖਤੀ ਨਾਲ ਹੁੰਦਾ ਹੈ ਪਾਲਨ

ਉਥੇ ਹੀ ਸੀਨੀਅਰ ਪਾਇਲਟ ਅਤੇ ਸੈਫਟੀ ਮੈਟਰਸ ਫਾਊਂਡੇਸ਼ਨ ਦੇ ਸੰਸਥਾਪਕ ਕੈਪਟਨ ਅਮਿਤ ਸਿੰਘ ਨੇ ਏਜੰਸੀ ਨੂੰ ਦੱਸਿਆ ਕਿ ਰਨਵੇ ਨੇੜੇ ਹੋਣ 'ਤੇ ਸੰਭਾਵਿ ਟਕਰਾਅ ਤੋਂ ਬਚਣ ਲਈ ਨੇੜਲੇ ਰਨਵੇ ਤੋਂ ਉਡਾਣ ਸੰਚਾਲਣ ਲਈ ਬਿਹਤਰ ਨਿਗਰਾਨੀ ਅਤੇ ਐੱਸ.ਓ.ਪੀ. ਦਾ ਸਖਤੀ ਨਾਲ ਪਾਲਨ ਕੀਤਾ ਜਾਂਦਾ ਹੈ। ਆਮਤੌਰ 'ਤੇ ਇਕ ਰਨਵੇ 'ਤੇ ਜਹਾਜ਼ ਨੂੰ ਉਦੋਂ ਤਕ ਟੇਕ-ਆਫ ਕਲੀਅਰੈਂਸ ਜਾਰੀ ਨਹੀਂ ਕੀਤਾ ਜਾਂਦਾ ਜਦੋਂ ਤਕ ਕਿ ਜਹਾਜ਼ ਦੂਜੇ ਰਨਵੇ 'ਤੇ ਨਹੀਂ ਉਤਰਿਆ ਹੋਵੇ। ਉਨ੍ਹਾਂ ਕਿਹਾ ਕਿ ਰਨਵੇ 'ਤੇ ਆਉਣ ਵਾਲਾ ਜਹਾਜ਼ ਲੈਂਡਿੰਗ ਨੂੰ ਰੱਦ ਕਰਨ ਅਤੇ ਅੱਗੇ ਵਧਣ ਲਈ ਚੱਕਰ ਲਗਾਉਣ ਦਾ ਫੈਸਲਾ ਕਰਦਾ ਹੈ, ਹਵਾ 'ਚ ਦੋ ਜਹਾਜ਼ਾਂ ਦੀ ਉਡਾਣ ਦੇ ਰਸਤੇ ਵਿਚ ਟੱਕਰ ਹੋ ਸਕਦੀ ਹੈ।

Rakesh

This news is Content Editor Rakesh