ਸਥਾਨਿਕ ਪ੍ਰਦੂਸ਼ਣ ਕਾਰਨ ਦਿੱਲੀ ਦੀ ਹਵਾ ਹੋਈ ਖਰਾਬ

12/04/2018 4:27:17 PM

ਨਵੀਂ ਦਿੱਲੀ-ਦਿੱਲੀ ਦੀ ਹਵਾ ਕੁਆਲਿਟੀ 'ਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ਹਿਰ ਦੇ 6 ਇਲਾਕਿਆਂ 'ਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਦਰਜ ਕੀਤੀ ਗਈ ਹੈ।ਆਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਤੱਕ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ ਹਵਾ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 352 ਦਰਜ ਕੀਤਾ ਗਿਆ ਹੈ, ਜੋ ਬਹੁਤ ਹੀ ਖਰਾਬ ਸ਼੍ਰੇਣੀ 'ਚ ਆਉਂਦਾ ਹੈ। 

0 ਤੋਂ ਲੈ ਕੇ 50 ਤੱਕ ਏ. ਕਿਊ. ਆਈ. 'ਵਧੀਆ'
51 ਤੋਂ ਲੈ ਕੇ 100 ਏ. ਕਿਊ. ਆਈ. 'ਸੰਤੋਖਜਨਕ'
101 ਤੋਂ ਲੈ ਕੇ 200 ਤੱਕ ਏ. ਕਿਊ. ਆਈ. 'ਮੱਧਮ' 
201 ਤੋਂ ਲੈ ਕੇ 300 ਤੱਕ ਏ. ਕਿਊ. ਆਈ. 'ਖਰਾਬ'
301 ਤੋਂ ਲੈ ਕੇ 400 ਤੱਕ ਏ. ਕਿਊ. ਆਈ. 'ਬਹੁਤ ਖਰਾਬ'
401 ਤੋਂ ਲੈ ਕੇ 500 ਤੱਕ ਏ. ਕਿਊ. ਆਈ 'ਗੰਭੀਰ'

ਸੀ. ਪੀ. ਸੀ. ਬੀ. ਦੇ ਮੁਤਾਬਕ ਅਸ਼ੋਕ ਵਿਹਾਰ, ਆਨੰਦ ਵਿਹਾਰ, ਬੁਰਾੜੀ, ਮੁੰਡਕਾ, ਨਹਿਰੂ ਨਗਰ ਅਤੇ ਵਜ਼ੀਰਪੁਰ ਦੀ ਹਵਾ ਕੁਆਲਿਟੀ ਗੰਭੀਰ ਦਰਜ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਦੇ 25 ਇਲਾਕਿਆਂ 'ਚ 'ਬਹੁਤ ਖਰਾਬ' ਹਵਾ ਕੁਆਲਿਟੀ ਦਰਜ ਕੀਤੀ ਗਈ ਹੈ ਪਰ 4 ਇਲਾਕਿਆਂ 'ਚ ਹਵਾ ਕੁਆਲਿਟੀ ਖਰਾਬ ਸ਼੍ਰੇਣੀ 'ਚ ਰਹੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਪੀ. ਐੱਮ 2.5 (2.5 ਮਾਈਕ੍ਰੋਮੀਟਰ ਤੋਂ ਘੱਟ ਵਿਆਸ ਵਾਲੇ ਕਣਾਂ ਦੀ ਹਵਾ 'ਚ ਮਾਤਰਾ) ਲੈਵਲ 208 ਦਰਜ ਕੀਤਾ ਗਿਆ ਸੀ ਅਤੇ ਪੀ. ਐੱਮ 10 ਦਾ ਲੈਵਲ 397 'ਤੇ ਦਰਜ ਕੀਤਾ ਗਿਆ ਹੈ। ਸੀ. ਪੀ. ਸੀ. ਬੀ. ਡਾਟੇ ਦੇ ਮੁਤਾਬਕ ਗਾਜ਼ਿਆਬਾਦ 'ਚ ਗੰਭੀਰ ਪ੍ਰਦੂਸ਼ਣ ਦਾ ਲੈਵਲ 404 ਦਰਜ ਕੀਤਾ ਗਿਆ ਹੈ ਪਰ ਫਰੀਦਾਬਾਦ ਅਤੇ ਨੋਇਡਾ 'ਚ ਹਵਾ ਕੁਆਲਿਟੀ 'ਬਹੁਤ ਖਰਾਬ' ਦਰਜ ਕੀਤੀ ਗਈ ਹੈ।

ਇਸ 'ਚ ਦੱਸਿਆ ਗਿਆ ਹੈ ਕਿ ਗੁੜਗਾਓ 'ਚ ਹਵਾ ਕੁਆਲਿਟੀ 'ਖਰਾਬ' ਦਰਜ ਕੀਤੀ ਗਈ ਹੈ। ਕੇਂਦਰ ਸਰਕਾਰ ਦੁਆਰਾ ਜਲਣਸ਼ੀਲ ਹਵਾ ਦੀ ਕੁਆਲਿਟੀ ਅਤੇ ਮੌਸਮ ਪੂਰਵ ਅਨੁਮਾਨ ਲਗਾਇਆ ਗਿਆ ਹੈ ਕਿ ਹਵਾ ਦੀ ਕੁਆਲਿਟੀ, ਇੰਡੈਕਸ ਦੇ ਮੁਕਾਬਲੇ ਅਨੁਸਾਰ ਤੇਜ਼ੀ ਨਾਲ ਡਿੱਗ ਕੇ 'ਬਹੁਤ ਖਰਾਬ' ਤੱਕ ਪਹੁੰਚ ਗਿਆ ਹੈ। ਮੌਸਮ ਪੂਰਵ ਅਨੁਮਾਨ ਨੇ ਕਿਹਾ,''ਅੱਜ ਰਾਤ ਤੋਂ ਬਾਅਦ ਆਉਣ ਵਾਲੇ ਅਗਲੇ ਦੋ ਦਿਨਾਂ ਤੱਕ ਏ. ਕਿਊ. ਆਈ. ਵੱਧਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇਹ ''ਬਹੁਤ ਖਰਾਬ'' ਸ਼੍ਰੇਣੀ 'ਚ ਰਹੇਗਾ। ਇਹ ਮੁੱਖ ਰੂਪ ਨਾਲ ਅਸਥਿਰ ਮੌਸਮ ਸੰਬੰਧੀ ਸਥਿਤੀਆਂ ਦੇ ਨਾਲ ਹਵਾ ਦੀ ਕੁਆਲਿਟੀ 'ਚ ਕਮੀ ਦੇ ਕਾਰਨ ਹੈ। ''

Iqbalkaur

This news is Content Editor Iqbalkaur