ਦਿੱਲੀ ਦੀ ਹਵਾ ਗੁਣਵੱਤਾ ''ਮੱਧਮ'' ਸ਼੍ਰੇਣੀ ''ਚ, ਸੋਮਵਾਰ ਤੱਕ ਹੋ ਸਕਦੀ ਹੈ ਖਰਾਬ

09/26/2020 2:11:31 PM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਸ਼ਨੀਵਾਰ ਸਵੇਰੇ ਹਵਾ ਗੁਣਵੱਤਾ 'ਮੱਧਮ' ਸ਼੍ਰੇਣੀ 'ਚ ਰਹੀ, ਉੱਥੇ ਹੀ ਸੋਮਵਾਰ ਨੂੰ ਇਸ ਦੇ ਖਰਾਬ ਸ਼੍ਰੇਣੀ 'ਚ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਦਿੱਲੀ 'ਚ ਸਵੇਰੇ 9.30 ਵਜੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 168 ਰਿਹਾ, ਜੋ ਮੱਧਮ ਸ਼੍ਰੇਣੀ 'ਚ ਆਉਂਦਾ ਹੈ। ਉੱਥੇ ਹੀ ਸ਼ੁੱਕਰਵਾਰ ਨੂੰ ਇਹ 134 ਰਿਹਾ ਸੀ। ਜ਼ੀਰੋ ਤੋਂ 50 ਦਰਮਿਆਨ ਏ.ਕਿਊ.ਆਈ. ਨੂੰ 'ਚੰਗਾ, 51 ਤੋਂ 100 ਦਰਮਿਆਨ ਏ.ਕਿਊ.ਆਈ. ਨੂੰ ਸੰਤੋਸ਼ਜਨਕ, 101 ਤੋਂ 200 ਦੇ ਦਰਮਿਆਨ ਨੂੰ ਮੱਧਮ, 201 ਤੋਂ 300 ਦਰਮਿਆਨ ਨੂੰ ਖਰਾਬ, 301 ਅਤੇ 400 ਦਰਮਿਆਨ ਨੂੰ ਬੇਹੱਦ ਖਰਾਬ ਅਤੇ 401 ਤੋਂ 500 ਦਰਮਿਆਨ ਏ.ਕਿਊ.ਆਈ. ਨੂੰ ਗੰਭੀਰ ਮੰਨਿਆ ਜਾਂਦਾ ਹੈ। 

ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਹਵਾ ਗੁਣਵੱਤਾ ਨਿਗਰਾਨੀਕਰਤਾ 'ਸਫਰ' ਨੇ ਕਿਹਾ ਕਿ ਦੱਖਣ-ਪੱਛਮ ਦੇ ਖੁਸ਼ਕ ਖੇਤਰਾਂ 'ਚ ਆਉਣ ਵਾਲੀ ਧੂੜ ਨੇ ਦਿੱਲੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਕਿਹਾ,''ਅੰਮ੍ਰਿਤਸਰ, ਪੰਜਾਬ ਅਤੇ ਗੁਆਂਢੀ ਸਰਹੱਦੀ ਖੇਤਰਾਂ 'ਚ ਖੇਤਾਂ 'ਚ ਪਰਾਲੀ ਸਾੜਨੀ ਸ਼ੁਰੂ ਹੋ ਗਈ ਹੈ ਅਤੇ ਇਸ ਨਾਲ ਸ਼ਹਿਰ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।'' ਉਸ ਨੇ ਕਿਹਾ,''ਸ਼ਨੀਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ 'ਚ ਗਿਰਾਵਟ ਆਉਣ ਦਾ ਖਦਸ਼ਾ ਹੈ। ਇਸ ਤੋਂ ਬਾਅਦ 27 ਸਤੰਬਰ ਅਤੇ 28 ਸਤੰਬਰ ਨੂੰ ਇਸ ਦੇ ਮੱਧਮ ਸ਼੍ਰੇਣੀ ਤੋਂ ਖਰਾਬ ਦੀ ਸ਼੍ਰੇਣੀ 'ਚ ਜਾਣ ਦਾ ਖਦਸ਼ਾ ਹੈ।'' ਨਾਸਾ 'ਚ ਯੂਨੀਵਰਸਿਟੀਜ਼ ਸਪੇਸ ਰਿਸਰਚ ਐਸੋਸੀਏਸ਼ਨ 'ਚ ਸੀਨੀਅਰ ਵਿਗਿਆਨੀ ਪਵਨ ਗੁਪਤਾ ਨੇ ਕਿਹਾ ਕਿ ਅਗਲੇ 2 ਤੋਂ 3 ਦਿਨਾਂ 'ਚ ਸਿੰਧੂ ਅਤੇ ਗੰਗਾ ਦੇ ਮੈਦਾਨੀ ਇਲਾਕਿਆਂ 'ਚ ਪੀਐੱਮ 2.5 ਵੱਧ ਹੋਣ ਦਾ ਖਦਸ਼ਾ ਹੈ।

DIsha

This news is Content Editor DIsha