ਦਿੱਲੀ ''ਚ ਏਅਰ ਐਮਰਜੈਂਸੀ, ਅਗਲੇ 2 ਦਿਨ ਤੱਕ ਹਾਲਾਤ ਰਹਿਣਗੇ ਖਰਾਬ

11/14/2019 9:58:21 AM

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਵਧਦੀ ਠੰਡ ਦੇ ਨਾਲ ਹਵਾ ਦੀ ਗੁਣਵੱਤਾ ਹੋਰ ਖਰਾਬ ਹੁੰਦੀ ਜਾ ਰਹੀ ਹੈ। ਦਿੱਲੀ-ਐੱਨ.ਸੀ.ਆਰ. 'ਚ ਵੀਰਵਾਰ ਨੂੰ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 500 ਦੇ ਪਾਰ ਪਹੁੰਚ ਗਿਆ, ਜੋ ਕਿ 'ਖਤਰਨਾਕ ਸ਼੍ਰੇਣੀ' 'ਚ ਆਉਂਦਾ ਹੈ। ਜਿਸ ਕਾਰਨ ਇੱਥੇ ਫਿਰ ਏਅਰ ਐਮਰਜੈਂਸੀ ਲਗਾ ਦਿੱਤੀ ਗਈ ਹੈ। ਪ੍ਰਦੂਸ਼ਣ ਦਾ ਪੱਧਰ ਇੰਨਾ ਵਧ ਗਿਆ ਹੈ ਕਿ ਲੋਕਾਂ ਦਾ ਘਰ 'ਚ ਰਹਿਣਾ ਵੀ ਮੁਸ਼ਕਲ ਹੋ ਗਿਆ ਹੈ। ਆਨੰਦ ਵਿਹਾਰ 'ਚ ਏ.ਕਊ.ਆਈ. 564 ਦਰਜ ਕੀਤਾ ਗਿਆ। ਦਿੱਲੀ ਨਾਲ ਲੱਗਦੇ ਗਾਜ਼ੀਆਬਾਦ 'ਚ ਏਅਰ ਕਵਾਲਿਟੀ ਇੰਡੈਕਸਟ 560 ਰਿਕਾਰਡ ਕੀਤਾ ਗਿਆ ਸੀ। ਜਦਕਿ ਦਿੱਲੀ ਨਹਿਰੂ ਸਟੇਡੀਅਮ 'ਚ ਏ.ਕਊ.ਆਈ. 483 ਦੇ ਪੱਧਰ 'ਤੇ ਪਾਰ ਕਰ ਗਿਆ ਤਾਂ ਉੱਥੇ ਹੀ ਨੋਇਡਾ 'ਚ ਏ.ਕਊ.ਆਈ. 588 ਦੇ ਪੱਧਰ ਨੂੰ ਪਾਰ ਕਰ ਗਿਆ।

ਪਰਾਲੀ ਸਾੜਨ ਕਾਰਨ ਹਾਲਾਤ ਹੋਏ ਖਾਰਾਬ
ਦੱਸਿਆ ਜਾ ਰਿਹਾ ਹੈ ਕਿ ਗੁਆਂਢੀ ਰਾਜਾਂ 'ਚ ਪਰਾਲੀ ਸਾੜਨ ਕਾਰਨ ਹਾਲਾਤ ਖਰਾਬ ਹੋ ਰਹੇ ਹਨ। ਇਸ ਦਰਮਿਆਨ ਦਿੱਲੀ-ਐੱਨ.ਸੀ.ਆਰ. ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਅੱਜ (ਵੀਰਵਾਰ) ਅਤੇ ਕੱਲ (ਸ਼ੁੱਕਰਵਾਰ) ਬੰਦ ਰਹਿਣਗੇ। ਪਿਛਲੇ ਹਫ਼ਤੇ ਕੁਝ ਦਿਨਾਂ ਤੱਕ ਥੋੜ੍ਹੀ ਰਾਹਤ ਮਿਲਣ ਤੋਂ ਬਾਅਦ ਇਕ ਵਾਰ ਫਿਰ ਦਿੱਲੀ-ਐੱਨ.ਸੀ.ਆਰ. 'ਚ ਪ੍ਰਦੂਸ਼ਣ ਦਾ ਪੱਧਰ ਫਿਰ ਖਤਰਨਾਕ ਹੁੰਦਾ ਜਾ ਰਿਹਾ ਹੈ। 

2 ਦਿਨ ਸਕੂਲ ਰਹਿਣਗੇ ਬੰਦ
ਪ੍ਰਦੂਸ਼ਣ ਵਧਣ ਕਾਰਨ 14 ਅਤੇ 15 ਨਵੰਬਰ ਤੱਕ ਦਿੱਲੀ-ਐੱਨ.ਸੀ.ਆਰ. ਦੇ ਸਾਰੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ ਹੈ। ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ) ਅਥਾਰਟੀ ਨੇ ਦਿੱਲੀ-ਐੱਨ.ਸੀ.ਆਰ. 'ਚ ਹਾਟ-ਮਿਕਸ ਪਲਾਂਟਸ ਅਤੇ ਸਟੋਨ-ਕ੍ਰਸ਼ਰ 'ਤੇ ਪਾਬੰਦੀ ਨੂੰ 15 ਨਵੰਬਰ ਤੱਕ ਵਧਾ ਦਿੱਤਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 4 ਨਵੰਬਰ ਨੂੰ ਆਪਣੇ ਅਗਲੇ ਆਦੇਸ਼ ਤੱਕ ਦਿੱਲੀ-ਐੱਨ.ਸੀ.ਆਰ. 'ਚ ਨਿਰਮਾਣ ਕੰਮ 'ਤੇ ਰੋਕ ਲੱਗਾ ਦਿੱਤੀ ਸੀ।

DIsha

This news is Content Editor DIsha