''ਆਪ'' ਨੂੰ ਮਿਲਿਆ ਪ੍ਰਸ਼ਾਂਤ ਕਿਸ਼ੋਰ ਦਾ ਸਾਥ, ਸਿਸੋਦੀਆ ਬੋਲੇ- ਅਬਕੀ ਬਾਰ 67 ਪਾਰ

12/14/2019 12:01:33 PM

ਨਵੀਂ ਦਿੱਲੀ— ਦਿੱਲੀ 'ਚ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਈ ਹੈ। ਇਹੀ ਨਹੀਂ ਪਾਰਟੀ ਨੇ ਚੋਣਾਵੀ ਰਣਨੀਤੀਕਾਰ ਦੇ ਤੌਰ 'ਤੇ ਦੇਸ਼ ਭਰ 'ਚ ਚਰਚਿਤ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਆਪਣੇ ਨਾਲ ਜੋੜਿਆ ਹੈ। ਖੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਹੀ ਨਹੀਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਜਰੀਵਾਲ ਨੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਹੈ,''ਅਬਕੀ ਬਾਰ 67 ਪਾਰ। ਇਹ ਨਾਅਰਾ ਭਾਵੇਂ ਹੀ ਭਾਜਪਾ ਦੇ ਅਬਕੀ ਬਾਰ ਮੋਦੀ ਸਰਕਾਰ ਦੀ ਤਰਜ 'ਤੇ ਹੈ ਪਰ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਉਮੀਦਾਂ ਜ਼ਰੂਰ ਪਰਵਾਨ 'ਤੇ ਹਨ। 'ਆਪ' ਦੇ ਕਨਵੀਨਰ ਕੇਜਰੀਵਾਲ ਨੇ ਲਿਖਿਆ,''ਇਹ ਜਾਣਕਾਰੀ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਆਈ-ਪੈਕ ਸਾਡੇ ਨਾਲ ਜੁੜੀ ਹੈ। 'ਆਪ' ਦਾ ਸਵਾਗਤ ਹੈ।''

PunjabKesariਦੱਸਣਯੋਗ ਹੈ ਕਿ ਆਈ-ਪੈਕ ਯਾਨੀ ਇੰਡੀਅਨ ਪਾਲੀਟਿਕਲ ਐਕਸ਼ਨ ਕਮੇਟੀ ਪ੍ਰਸ਼ਾਂਤ ਕਿਸ਼ੋਰ ਦੀ ਸੰਸਥਾ ਹੈ, ਜੋ ਚੋਣ ਪ੍ਰਬੰਧਨ ਦਾ ਕੰਮ ਕਰਦੀ ਹੈ। ਇਕ ਦੌਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੰਮ ਕਰ ਚੁਕੇ ਪ੍ਰਸ਼ਾਂਤ ਕਿਸ਼ੋਰ ਨੂੰ ਦੇਸ਼ ਦੇ ਵੱਡੇ ਚੋਣਾਵੀ ਰਣਨੀਤੀਕਾਰਾਂ 'ਚ ਸ਼ਾਮਲ ਕੀਤਾ ਜਾਂਦਾ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੇ ਕਾਂਗਰਸ ਲਈ ਕੰਮ ਕੀਤਾ ਸੀ। ਖੁਦ ਆਈ-ਪੈਕ ਨੇ ਵੀ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਜਾਣਕਾਰੀ ਦਿੱਤੀ ਹੈ। ਆਈ-ਪੈਕ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਅਰਵਿੰਦ ਕੇਜਰੀਵਾਲ ਨੂੰ ਟੈਗ ਕਰਦੇ ਹੋਏ ਲਿਖਿਆ,''ਪੰਜਾਬ ਦੇ ਚੋਣ ਨਤੀਜਿਆਂ ਤੋਂ ਬਾਅਦ ਸਾਨੂੰ ਇਹ ਪਤਾ ਲੱਗਾ ਸੀ ਕਿ ਤੁਸੀਂ ਸਭ ਤੋਂ ਮਜ਼ਬੂਤ ਵਿਰੋਧੀ ਸੀ, ਜਿਨ੍ਹਾਂ ਦੈ ਅਸੀਂ ਸਾਹਮਣੇ ਕੀਤਾ। ਤੁਹਾਡੇ ਨਾਲ ਜੁੜਨ 'ਤੇ ਖੁਸ਼ੀ ਹੈ।''

PunjabKesari


DIsha

Content Editor

Related News