ਦਿੱਲੀ 'ਚ ਵੱਧ ਰਿਹੈ ਕੋਰੋਨਾ ਮਰੀਜ਼ਾਂ ਦਾ ਗਰਾਫ, ਲਗਾਤਾਰ ਤੀਜੇ ਦਿਨ ਆਏ 500 ਤੋਂ ਵਧੇਰੇ ਕੇਸ

05/21/2020 5:14:43 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ 'ਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 571 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸ਼ਹਿਰ ਵਿਚ ਪੀੜਤਾਂ ਦੀ ਕੁੱਲ ਗਿਣਤੀ 11,659 ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 194 ਹੋ ਗਈ ਹੈ। ਇਸ ਤੋਂ ਪਹਿਲਾਂ 20 ਮਈ ਨੂੰ ਇਕ ਹੀ ਦਿਨ ਵਿਚ ਸਭ ਤੋਂ ਵਧੇਰੇ 534 ਨਵੇਂ ਮਾਮਲੇ ਸਾਹਮਣੇ ਆਏ ਸਨ। ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਦਿੱਲੀ ਵਿਚ ਇਕ ਹੀ ਦਿਨ 'ਚ 500 ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਦਿੱਲੀ ਸਿਹਤ ਵਿਭਾਗ ਵਲੋਂ ਵੀਰਵਾਰ ਨੂੰ ਜਾਰੀ ਬੁਲੇਟਿਨ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹੁਣ ਤੱਕ 194 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ, ਜਦ ਕਿ ਕੁੱਲ 11,659 ਮਰੀਜ਼ ਹਨ। 

PunjabKesari

ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਦਿੱਲੀ ਵਿਚ 500 ਤੋਂ ਵਧੇਰੇ ਕੇਸ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਬੁੱਧਵਾਰ (20 ਮਈ) ਨੂੰ 534 ਮਾਮਲੇ ਆਏ ਸਨ ਅਤੇ ਮੌਤਾਂ ਦਾ ਅੰਕੜਾ 176 'ਤੇ ਸੀ, ਜੋ ਅੱਜ 18 ਮੌਤਾਂ ਹੋਣ ਨਾਲ ਵੱਧ ਕੇ 194 'ਤੇ ਜਾ ਪੁੱਜਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 500 ਪੀੜਤ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਸੀ। ਸੋਮਵਾਰ ਤੱਕ ਸਥਿਤੀ ਇੰਨੀ ਖਰਾਬ ਨਹੀਂ ਸੀ। ਸੋਮਵਾਰ ਨੂੰ ਦਿੱਲੀ ਵਿਚ ਕੋਰੋਨਾ ਤੋਂ ਪੀੜਤ 299 ਮਰੀਜ਼ ਮਿਲੇ ਸਨ। ਉਸ ਦਿਨ ਕੋਰੋਨਾ ਦੇ ਕੇਸ 10 ਹਜ਼ਾਰ ਪਾਰ ਹੋਏ ਸਨ। ਲੰਘੇ ਐਤਵਾਰ ਨੂੰ 422 ਕੇਸ ਮਿਲੇ ਸਨ।


Tanu

Content Editor

Related News